Site icon TheUnmute.com

IND vs SL: ਸ਼੍ਰੀਲੰਕਾ ਖਿਲਾਫ਼ ਪਹਿਲੇ ਵਨਡੇ ‘ਚ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਤਰੀ ਭਾਰਤੀ ਟੀਮ, ਜਾਣੋ ਕਾਰਨ ?

ਚੰਡੀਗੜ੍ਹ, 02 ਅਗਸਤ 2024: ਭਾਰਤੀ ਟੀਮ (Indian team) ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਸ਼੍ਰੀਲੰਕਾ ਖ਼ਿਲਾਫ ਸੀਰੀਜ਼ ਦਾ ਪਹਿਲਾ ਵਨਡੇ ਮੈਚ ‘ਚ ਜਾਰੀ ਹੈ | ਸ਼੍ਰੀਲੰਕਾ ਖਿਲਾਫ਼ ਪਹਿਲੇ ਵਨਡੇ ਮੈਚ ਦੌਰਾਨ ਭਾਰਤੀ ਖਿਡਾਰੀ ਆਪਣੀਆਂ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡਦੇ ਨਜ਼ਰ ਆਏ। ਭਾਰਤੀ ਟੀਮ ਸਾਬਕਾ ਕੋਚ ਅਤੇ ਖਿਡਾਰੀ ਅੰਸ਼ੁਮਨ ਗਾਇਕਵਾੜ ਦੇ ਦਿਹਾਂਤ ਕਾਰਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡਣ ਲਈ ਉਤਰੇ ਹਨ।

ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਰੋਹਿਤ-ਕੋਹਲੀ ਦੀ ਜੋੜੀ ਮੈਦਾਨ ‘ਤੇ ਨਜ਼ਰ ਅਵੇਗੀ । ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਅਵਿਸ਼ਕਾ ਫਰਨਾਂਡੋ ਨੂੰ ਆਊਟ ਕਰਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ ਹੈ । ਅਰਸ਼ਦੀਪ ਸਿੰਘ ਨੂੰ ਫਰਨਾਂਡੋ ਸਿਰਾਜ ਨੇ ਕੈਚ ਕੀਤਾ।

 

Exit mobile version