ਚੰਡੀਗੜ੍ਹ, 26 ਦਸੰਬਰ 2023: (IND vs SA) ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸੇਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਆਖ਼ਰੀ ਵਾਰ ਇੱਥੇ 2021 ਵਿੱਚ ਜਿੱਤ ਦਰਜ ਕੀਤੀ ਸੀ। ਉਹ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਟੀਮ ਹੁਣ ਤੱਕ ਦੱਖਣੀ ਅਫਰੀਕਾ ‘ਚ ਇਕ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ।
ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਾਲੇ ਪਹਿਲੇ ਟੈਸਟ ਵਿੱਚ ਟਾਸ ਵਿੱਚ ਦੇਰੀ ਹੋਵੇਗੀ। ਲਗਾਤਾਰ ਮੀਂਹ ਕਾਰਨ ਸੈਂਚੁਰੀਅਨ ਵਿੱਚ ਜ਼ਮੀਨ ਗਿੱਲੀ ਹੈ। ਕਈ ਥਾਵਾਂ ‘ਤੇ ਟੋਏ ਪਏ ਹੋਏ ਹਨ। ਇਸ ਦੀ ਮੁਰੰਮਤ ਲਈ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਇਸ ਸਮੇਂ ਮੀਂਹ ਨਹੀਂ ਪੈ ਰਿਹਾ ਹੈ। ਅੰਪਾਇਰ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 1:30 ਵਜੇ ਪਿੱਚ ਨੂੰ ਦੇਖਣਗੇ। ਉਸ ਤੋਂ ਬਾਅਦ ਹੀ ਟਾਸ ਬਾਰੇ ਫੈਸਲਾ ਲਿਆ ਜਾਵੇਗਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ 42 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਭਾਰਤੀ ਟੀਮ ਨੇ 15 ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਨੇ 17 ਮੈਚ ਜਿੱਤੇ ਹਨ। 10 ਮੈਚ ਡਰਾਅ ਰਹੇ ਹਨ। ਦੱਖਣੀ ਅਫਰੀਕਾ ਦੀ ਧਰਤੀ ‘ਤੇ ਭਾਰਤੀ ਟੀਮ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 23 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ ਸਿਰਫ਼ ਚਾਰ ਮੈਚ ਜਿੱਤੇ ਹਨ। ਮੇਜ਼ਬਾਨ ਟੀਮ ਨੇ 12 ਮੈਚ ਜਿੱਤੇ, ਸੱਤ ਡਰਾਅ ‘ਤੇ ਰਹੇ |