Site icon TheUnmute.com

IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਕੱਲ੍ਹ ਖੇਡੇ ਜਾਣ ਵਾਲੇ ਮੈਚ ‘ਚ ਖ਼ਰਾਬ ਮੌਸਮ ਬਣ ਸਕਦੈ ਅੜਿੱਕਾ

IND vs SA

ਚੰਡੀਗੜ੍ਹ 29 ਅਕਤੂਬਰ 2022:(IND vs SA T20) ਟੀ-20 ਵਿਸ਼ਵ ਕੱਪ ਦਾ 30ਵਾਂ ਮੈਚ ਭਲਕੇ ਯਾਨੀ ਐਤਵਾਰ 30 ਅਕਤੂਬਰ ਨੂੰ ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਪਰਥ ਵਿੱਚ ਹੋਵੇਗਾ। ਪਾਕਿਸਤਾਨ ਅਤੇ ਨੀਦਰਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਮਜ਼ਬੂਤ ​​ਅਫਰੀਕੀ ਟੀਮ ਨੂੰ ਲਤਾੜਨ ਲਈ ਉਤਰੇਗੀ।

ਦੂਜੇ ਪਾਸੇ ਦੱਖਣੀ ਅਫਰੀਕਾ ਨੇ ਆਪਣੇ ਪਿਛਲੇ ਮੈਚ ਵਿੱਚ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। ਜ਼ਿੰਬਾਬਵੇ ਵਿਰੁੱਧ ਉਸ ਦਾ ਮੈਚ ਮੀਂਹ ਦੀ ਭੇਂਟ ਚੜ ਗਿਆ ਹੈ | ਅੰਕ ਸੂਚੀ ਵਿਚ ਦੋਵਾਂ ਟੀਮਾਂ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਭਾਰਤ ਦੋ ਮੈਚਾਂ ਵਿਚ ਚਾਰ ਅੰਕਾਂ ਨਾਲ ਗਰੁੱਪ-2 ਵਿਚ ਸਿਖਰ ‘ਤੇ ਹੈ।

Exit mobile version