July 7, 2024 4:51 pm
IND vs SA

IND vs SA: ਟੀਮ ਇੰਡੀਆ ਦਾ ਦੱਖਣੀ ਅਫਰੀਕਾ ਖ਼ਿਲਾਫ ਤੀਸਰੇ ਟੀ-20 ਮੈਚ ‘ਚ ਕਰੋ ਜਾਂ ਮਰੋ ਦਾ ਮੁਕਾਬਲਾ

ਚੰਡੀਗੜ੍ਹ 14 ਜੂਨ 2022: (IND vs SA) ਟੀਮ ਇੰਡੀਆ (Team India) ਅਤੇ ਦੱਖਣੀ ਅਫਰੀਕਾ (South Africa) ਵਿਚਕਾਰ ਅੱਜ ਤੀਸਰਾ ਟੀ-20 ਮੈਚ ਖੇਡਿਆ ਜਾਵੇਗਾ | ਇਸ ਸੀਰੀਜ਼ ‘ਚ ਦੱਖਣੀ ਅਫਰੀਕਾ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਦੋ ਲਗਾਤਾਰ ਮੈਚ ਜਿੱਤੇ ਹਨ | ਜੇਕਰ ਟੀਮ ਇੰਡੀਆ ਇਹ ਮੈਚ ਹਾਰ ਜਾਂਦੀ ਹੈ ਤਾਂ ਇਹ ਟਰਾਫੀ ਭਾਰਤ ਦੇ ਹੱਥੋਂ ਨਿਕਲ ਜਾਵੇਗੀ।

ਰਿਸ਼ਭ ਪੰਤ ਦੀ ਕਪਤਾਨੀ ‘ਚ ਖੇਡ ਰਹੀ ਟੀਮ ਇੰਡੀਆ ਲਈ ਸੀਰੀਜ਼ ‘ਚ ਬਣੇ ਰਹਿਣ ਦਾ ਇਹ ਆਖਰੀ ਮੌਕਾ ਹੋਵੇਗਾ। ਅੱਜ ਸ਼ਾਮ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ ਮੈਚ ਵਿਸ਼ਾਖਾਪਟਨਮ ਵਿੱਚ ਮੈਚ ਖੇਡਿਆ ਜਾਣਾ ਹੈ।ਅੱਜ ਦੇ ਮੈਚ ਵਿੱਚ ਭਾਰਤੀ ਟੀਮ ਵਾਪਸੀ ਕਰਨ ਉਤਰੇਗੀ । ਮਹਿਮਾਨ ਟੀਮ ਜਿੱਥੇ ਜਿੱਤ ਦੇ ਨਾਲ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਉਥੇ ਭਾਰਤ ਦਾ ਇਰਾਦਾ ਇਸ ਨੂੰ ਕਿਸੇ ਵੀ ਕੀਮਤ ‘ਤੇ ਰੋਕਣ ਦਾ ਹੋਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।