Site icon TheUnmute.com

IND vs SA : ਟੀਮ ਇੰਡੀਆ ਦੀ ਸ਼ਾਨਦਾਰ ਵਾਪਸੀ, ਤੀਜੇ ਟੀ-20 ‘ਚ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਦਿੱਤੀ ਮਾਤ

IND vs SA

ਚੰਡੀਗੜ੍ਹ 14 ਜੂਨ 2022: (IND vs SA) ਟੀਮ ਇੰਡੀਆ ਨੇ ਤੀਸਰੇ ਟੀ-20 ਸੀਰੀਜ਼ ‘ਚ ਸ਼ਾਨਦਾਰ ਵਾਪਸੀ ਕਰਦਿਆਂ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਹਰਾ ਦਿੱਤਾ । ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਤੀਜਾ ਮੈਚ ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ।

ਮੈਚ ‘ਚ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 179 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਪਾਰੀ 131 ਦੌੜਾਂ ‘ਤੇ ਸਿਮਟ ਗਈ।

Exit mobile version