Team India

IND vs SA : ਚੌਥੇ ਟੀ-20 ਮੈਚ ‘ਚ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

ਚੰਡੀਗੜ੍ਹ 17 ਜੂਨ 2022: ਟੀਮ ਇੰਡੀਆ (Team India) ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ ਥੋੜੀ ਦੇਰ ‘ਚ ਖੇਡਿਆ ਜਾਣਾ ਹੈ । ਟੀਮ ਇੰਡੀਆ ਪੰਜ ਮੈਚਾਂ ਦੀ ਸੀਰੀਜ਼ ‘ਚ ਫਿਲਹਾਲ 2-1 ਨਾਲ ਪਿੱਛੇ ਹੈ। ਚੌਥਾ ਮੈਚ ਜਿੱਤ ਕੇ ਭਾਰਤ ਦੀ ਨਜ਼ਰ ਸੀਰੀਜ਼ ਨੂੰ ਬਰਾਬਰ ਕਰਨ ਦੀ ਹੋਵੇਗੀ | ਪਰ ਮੀਂਹ ਭਾਰਤ ਦੀ ਖੇਡ ਖਰਾਬ ਕਰ ਸਕਦਾ ਹੈ।

ਜਿਕਰਯੋਗ ਹੈ ਕਿ ਰਾਜਕੋਟ ਵਿੱਚ ਭਾਰਤ ਨੇ ਕੁੱਲ ਤਿੰਨ ਟੀ-20 ਮੈਚ ਖੇਡੇ ਹਨ | ਹੁਣ ਟੀਮ ਇੰਡੀਆ ਲਗਾਤਾਰ ਦੂਜਾ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨਾ ਚਾਹੇਗਾ। ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਟੀਮ ਇੰਡੀਆ ਨੂੰ ਸੀਰੀਜ਼ ਵੀ ਗੁਆਉਣੀ ਪਵੇਗੀ।

Scroll to Top