ਚੰਡੀਗੜ੍ਹ 03 ਅਕਤੂਬਰ 2022: (IND vs SA 3rd T-20) ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਟੀ-20 ਕੱਲ੍ਹ ਯਾਨੀ ਮੰਗਲਵਾਰ ਨੂੰ ਇੰਦੌਰ ‘ਚ ਖੇਡਿਆ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਵਿਰਾਟ ਕੋਹਲੀ ਨੂੰ ਤੀਜੇ ਟੀ-20 ‘ਚ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ ‘ਚ ਸ਼੍ਰੇਅਸ ਅਈਅਰ ਨੂੰ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਫੈਸਲਾ ਟੀਮ ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਖਿਲਾਫ ਸ਼ੁਰੂਆਤੀ ਮੈਚ ‘ਚ ਕੋਹਲੀ ਨੂੰ ਆਪਣੀ ਬਿਹਤਰੀਨ ਫਾਰਮ ‘ਚ ਹੋਣਾ ਚਾਹੀਦਾ ਹੈ। ਕੋਹਲੀ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਮੌਕਾ ਮਿਲ ਸਕਦਾ ਹੈ। ਪਿਛਲੇ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 3 ਵਿਕਟਾਂ ‘ਤੇ 237 ਦੌੜਾਂ ਬਣਾਈਆਂ। ਜਵਾਬ ‘ਚ ਡੇਵਿਡ ਮਿਲਰ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ ਓਵਰਾਂ ‘ਚ 221 ਦੌੜਾਂ ਹੀ ਬਣਾ ਸਕੀ।