Site icon TheUnmute.com

IND vs SA: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਲਿਆ ਫੈਸਲਾ, ਮੈਚ ਜਿੱਤਣ ਵਾਲੀ ਟੀਮ ਦਾ ਸੀਰੀਜ਼ ‘ਤੇ ਹੋਵੇਗਾ ਕਬਜ਼ਾ

IND vs SA

ਚੰਡੀਗੜ੍ਹ 11 ਅਕਤੂਬਰ 2022: (IND vs SA 3rd ODI) ਭਾਰਤ ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਕੁਝ ਹੀ ਸਮੇਂ ‘ਚ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਹੋਵੇਗਾ। ਭਾਰਤ (India) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਤਿੰਨ ਬਦਲਾਅ ਦੇ ਨਾਲ ਮੈਦਾਨ ‘ਤੇ ਉਤਰੀ ਹੈ। ਡੇਵਿਡ ਮਿਲਰ ਇਸ ਮੈਚ ‘ਚ ਅਫਰੀਕੀ ਟੀਮ ਦੀ ਕਪਤਾਨੀ ਕਰ ਰਹੇ ਹਨ।

ਫਿਲਹਾਲ ਦੋਵੇਂ ਟੀਮਾਂ ਸੀਰੀਜ਼ ‘ਚ 1-1 ਨਾਲ ਬਰਾਬਰੀ ‘ਤੇ ਹਨ। ਇਹ ਮੈਚ ਜਿੱਤਣ ਵਾਲੀ ਟੀਮ ਸੀਰੀਜ਼ ਜਿੱਤੇਗੀ। ਭਾਰਤੀ ਟੀਮ ਦੇ ਸਾਹਮਣੇ ਦੱਖਣੀ ਅਫਰੀਕਾ ਤੋਂ 12 ਸਾਲ ਬਾਅਦ ਘਰੇਲੂ ਮੈਦਾਨ ‘ਤੇ ਸੀਰੀਜ਼ ਜਿੱਤਣ ਦੀ ਚੁਣੌਤੀ ਹੋਵੇਗੀ।

Exit mobile version