July 5, 2024 12:57 am
Indian team

IND vs SA: ਦੂਜੇ ਟੀ-20 ਮੈਚ ‘ਚ ਭਲਕੇ ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ-ਦੱਖਣੀ ਅਫ਼ਰੀਕਾ

ਚੰਡੀਗੜ੍ਹ 01 ਅਕਤੂਬਰ 2022: ਤਿਰੂਵਨੰਤਪੁਰਮ ‘ਚ ਦੱਖਣੀ ਅਫਰੀਕਾ ਖਿਲਾਫ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ (Indian team) ਹੁਣ ਦੂਜੇ ਟੀ-20 ਮੈਚ ‘ਚ ਮਹਿਮਾਨ ਟੀਮ ਦੱਖਣੀ ਅਫਰੀਕਾ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਕ ਪਾਸੇ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗੀ। ਦੂਜੇ ਪਾਸੇ ਦੱਖਣੀ ਅਫ਼ਰੀਕਾ ਦੀ ਟੀਮ ਇੱਥੇ ਵਾਪਸੀ ਦੀ ਤਿਆਰੀ ਵਿਚ ਹੈ ।

ਭਾਰਤ ਨੇ ਦੱਖਣੀ ਅਫਰੀਕਾ (South Africa) ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਅੱਠ ਵਿਕਟਾਂ ਨਾਲ ਹਰਾ ਦਿੱਤਾ ਸੀ | ਟੀਮ ਨੂੰ ਪਹਿਲੇ ਮੈਚ ‘ਚ ਜਸਪ੍ਰੀਤ ਬੁਮਰਾਹ ਦੀ ਕਮੀ ਨਹੀਂ ਆਈ ਪਰ ਚੋਣਕਾਰਾਂ ਨੇ ਉਸ ਦੀ ਭਰਪਾਈ ਕਰਨ ਲਈ ਮੁਹੰਮਦ ਸਿਰਾਜ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਹੈ।ਇਹ ਮੈਚ ਸ਼ਾਮ 7:00 ਵਜੇ ਗੁਹਾਟੀ ਵਿਖੇ ਹੋਵੇਗਾ |