ਚੰਡੀਗੜ੍ਹ, 15 ਨਵੰਬਰ 2025: IND vs SA 4rd T20 MATCH LIVE: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁਨ ਮੈਚ ਅੱਜ ਖੇਡਿਆ ਜਾਵੇਗਾ | ਦੋਵੇਂ ਟੀਮਾਂ ਵਾਂਡਰਰਜ਼ ਦੇ ਖੇਡ ਮੈਦਾਨ ‘ਚ ਭਿੜਨਗੀਆਂ | ਭਾਰਤ ਨੇ ਸੈਂਚੁਰੀਅਨ ਟੀ-20 ਮੈਚ ਜਿੱਤ ਕੇ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਬੜ੍ਹਤ ਬਣਾ ਲਈ ਹੈ | ਭਾਰਤ ਦੀ ਨਜ਼ਰ ਆਖਰੀ ਮੈਚ ਜਿੱਤ ਕੇ ਟੀ-20 ਸੀਰੀਜ਼ ‘ਤੇ ਕਬਜ਼ਾ ਕਰਨ ਦੀ ਹੋਵੇਗੀ |
ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਆਖਰੀ ਮੈਚ ਨੂੰ ਜਿੱਤ ਕੇ ਟੀ-20 ਸੀਰੀਜ਼ ਡਰਾਅ ਕਰਨ ਉਤਰੇਗੀ | ਅੱਜ ਦਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਭਾਰਤੀ ਟੀਮ ਵਿਚਾਲੇ ਕਾਫ਼ੀ ਹੀ ਅਹਿਮ ਹੈ |
ਇਸ ਦੌਰਾਨ ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ‘ਪਿਛਲੇ ਤਿੰਨ ਮੈਚਾਂ ‘ਚ ਅਸੀਂ ਦੇਖਿਆ ਕਿ ਭਾਰਤੀ ਟੀਮ ਨੇ ਨਿਡਰ ਹੋ ਕੇ ਖੇਡੀ ਹੈ। ਉਨ੍ਹਾਂ ਕਿਹਾ ਕਿ ‘ਵਿਦੇਸ਼ ਦੇ ਕਿਸੇ ਵੀ ਦੌਰੇ ‘ਤੇ ਅਸੀਂ ਖੇਡਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਕਿਹਾ ਕਿ ‘ਇਸ ਦਾ ਕਾਰਨ ਦੁਨੀਆ ਭਰ ‘ਚ ਵਸੇ ਭਾਰਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਹਨ।
ਉਹ ਭਾਰਤੀ ਟੀਮ ਅਤੇ ਭਾਰਤੀ ਕ੍ਰਿਕਟਰਾਂ ਨੂੰ ਬਹੁਤ ਪਿਆਰ ਕਰਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਘਰੇਲੂ ਟੀਮ ਦਾ ਸਮਰਥਨ ਕਰ ਰਹੇ ਸਨ ਜਾਂ ਸਾਡੀ ਟੀਮ ਦਾ ਪਰ ਭੀੜ ਹਰੇ ਨਾਲੋਂ ਨੀਲੀ ਲੱਗ ਰਹੀ ਸੀ।
ਜਿਕਰਯੋਗ ਹੈ ਕਿ ਇਹ ਮੈਦਾਨ ਹਮੇਸ਼ਾ ਭਾਰਤ ਲਈ ਖੁਸ਼ਕਿਸਮਤ ਵਾਲਾ ਰਿਹਾ ਹੈ। 2007 ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਕ ਸਾਲ ਪਹਿਲਾਂ ਪਿਛਲੀ ਟੀ-20 ਸੀਰੀਜ਼ ‘ਚ ਕਪਤਾਨ ਸੂਰਿਆਕੁਮਾਰ ਯਾਦਵ ਨੇ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਸੂਰਿਆਕੁਮਾਰ ਦੀ ਕਪਤਾਨੀ ‘ਚ ਭਾਰਤ ਨੇ 16 ‘ਚੋਂ 13 ਮੈਚ ਜਿੱਤੇ ਹਨ ਅਤੇ ਇਸ ਵਾਰ ਉਹ ਸੀਰੀਜ਼ ਜਿੱਤ ਕੇ ਵਾਪਸੀ ਕਰਨਾ ਚਾਹੇਗਾ। ਪਿਛਲੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ ਜਦਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਦੂਜੇ ਪਾਸੇ ਸੈਂਚੁਰੀਅਨ ‘ਚ ਖੇਡੇ ਤੀਜੇ (IND vs SA) ਮੈਚ ‘ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ‘ਚ ਮਾਰਕੋ ਯੈਨਸਨ ਦਾ ਵਿਕਟ ਲੈ ਕੇ ਭਾਰਤ ਦੀ ਵਾਪਸੀ ਕਰਵਾਈ। ਇਸ ਨਾਲ ਅਰਸ਼ਦੀਪ ਟੀ-20 ਇੰਟਰਨੈਸ਼ਨਲ ‘ਚ ਭਾਰਤ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਬਣ ਗਿਆ ਹੈ। ਅਰਸ਼ਦੀਪ ਸਿੰਘ (Arshdeep Singh) ਦੇ ਨਾਂ 92 ਵਿਕਟਾਂ ਹਨ ਅਤੇ ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਪਿੱਛੇ ਛੱਡ ਦਿੱਤਾ ਹੈ।
ਅਭਿਸ਼ੇਕ ਅਤੇ ਤਿਲਕ ਵਰਮਾ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਧ ਸੈਂਕੜਾ ਬਣਾਉਣ ਤੋਂ ਬਾਅਦ ਅਭਿਸ਼ੇਕ 25 ਗੇਂਦਾਂ ‘ਚ 50 ਦੌੜਾਂ ਬਣਾ ਕੇ ਆਊਟ ਹੋ ਗਏ ਸਨ | ਤਿਲਕ ਵਰਮਾ ਨੇ 56 ਗੇਂਦਾਂ ‘ਚ ਅੱਠ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ।