July 4, 2024 10:59 pm
IND VS NZ

IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਆਖ਼ਰੀ ਮੈਚ ਮੀਂਹ ਕਾਰਨ ਰੱਦ, ਸੀਰੀਜ਼ ‘ਤੇ ਨਿਊਜ਼ੀਲੈਂਡ ਦਾ ਕਬਜ਼ਾ

ਚੰਡੀਗੜ੍ਹ 30 ਨਵੰਬਰ 2022: (IND VS NZ ) ਭਾਰਤ (India) ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਨਾਲ ਨਿਊਜ਼ੀਲੈਂਡ (New Zealand) ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 220 ਦੌੜਾਂ ਦਾ ਟੀਚਾ ਰੱਖਿਆ ਸੀ । ਜਵਾਬ ‘ਚ ਨਿਊਜ਼ੀਲੈਂਡ ਨੇ 18 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 104 ਦੌੜਾਂ ਬਣਾ ਲਈਆਂ ਸਨ, ਪਰ ਇਸ ਤੋਂ ਬਾਅਦ ਮੀਂਹ ਆ ਗਿਆ ਅਤੇ ਅਗਲਾ ਮੈਚ ਨਹੀਂ ਖੇਡਿਆ ਜਾ ਸਕਿਆ। ਮੈਦਾਨ ਗਿੱਲਾ ਹੋਣ ਤੋਂ ਬਾਅਦ ਅੰਪਾਇਰਾਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ।