ਚੰਡੀਗੜ੍ਹ 18 ਨਵੰਬਰ 2022: (IND VS NZ T20I) ਟੀ-20 ਵਿਸ਼ਵ ਕੱਪ ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਨੇ ਹੁਣ 2024 ਟੀ-20 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਿਸ਼ਨ 2024 ਲਈ ਭਾਰਤੀ ਟੀਮ ਸਾਹਮਣੇ ਪਹਿਲੀ ਚੁਣੌਤੀ ਨਿਊਜ਼ੀਲੈਂਡ ਹੈ। ਵੈਲਿੰਗਟਨ ‘ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਜਿੱਥੇ ਯੁਵਾ ਖਿਡਾਰੀਆਂ ਨਾਲ ਭਰੀ ਹੋਈ ਹੈ, ਉੱਥੇ ਹੀ ਨਿਊਜ਼ੀਲੈਂਡ ਕੋਲ ਯੁਵਾ ਅਤੇ ਤਜਰਬੇਕਾਰ ਖਿਡਾਰੀਆਂ ਦਾ ਸੁਮੇਲ ਹੈ। ਅਜਿਹੇ ‘ਚ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ।
ਵੈਲਿੰਗਟਨ ਵਿੱਚ ਇਸ ਸਮੇਂ ਭਾਰੀ ਬਾਰਿਸ਼ ਪੈ ਰਹੀ ਹੈ। ਅਜਿਹੇ ‘ਚ ਮੈਚ ‘ਚ ਵੀ ਦੇਰੀ ਹੋ ਰਹੀ ਹੈ। ਜੇਕਰ ਬਾਰਿਸ਼ ਰੁਕ ਜਾਵੇ ਤਾਂ ਅੰਪਾਇਰ ਓਵਰ ਘੱਟ ਕਰ ਸਕਦੇ ਹਨ। ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ |
ਅਜਿਹੇ ‘ਚ ਟਾਸ ‘ਚ ਹੋਰ ਦੇਰੀ ਹੋ ਸਕਦੀ ਹੈ। ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਹੋਣਾ ਸੀ, ਜੋ ਹੁਣ ਦੇਰੀ ਨਾਲ ਹੋਵੇਗਾ । ਇਸ ਦੇ ਨਾਲ ਹੀ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼ੁਰੂ ਹੋਣਾ ਸੀ । ਭਾਰਤੀ ਟੀਮ ਨੂੰ ਸਪੋਰਟ ਕਰਨ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਸਕਾਈ ਸਟੇਡੀਅਮ ਪਹੁੰਚ ਚੁੱਕੇ ਹਨ।