July 2, 2024 8:13 pm
IND VS NZ ODI

IND VS NZ ODI: ਟਾਮ ਲੈਥਮ ਦਾ ਸ਼ਾਨਦਾਰ ਸੈਂਕੜਾ, ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ 25 ਨਵੰਬਰ 2022: (IND VS NZ ODI) ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ‘ਚ ਖੇਡਿਆ ਗਿਆ। ਪਹਿਲੇ ਵਨਡੇ ਵਿੱਚ ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤ (India) ਨੇ ਨਿਊਜ਼ੀਲੈਂਡ ਦੇ ਸਾਹਮਣੇ 307 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 47.1 ਓਵਰ ਵਿਚ 309 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਨਿਊਜ਼ੀਲੈਂਡ ਵਲੋਂ ਟੌਮ ਲੈਥਮ ਨੇ ਨਾਬਾਦ 145 ਦੌੜਾਂ ਬਣਾਈਆਂ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 94 ਦੌੜਾਂ ਦੀ ਪਾਰੀ ਖੇਡੀ |

ਭਾਰਤੀ ਟੀਮ ਵਲੋਂ ਸ਼੍ਰੇਅਸ ਅਈਅਰ (80), ਕਪਤਾਨ ਸ਼ਿਖਰ ਧਵਨ (72) ਅਤੇ ਸ਼ੁਭਮਨ ਗਿੱਲ (50) ਨੇ ਪੰਜਾਹ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਵੀ 16 ਗੇਂਦਾਂ ‘ਚ ਅਜੇਤੂ 37 ਦੌੜਾਂ ਬਣਾ ਕੇ ਭਾਰਤ ਨੂੰ 300 ਦੇ ਪਾਰ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਸੁੰਦਰ ਨੇ ਸਿਰਫ 16 ਗੇਂਦਾਂ ‘ਤੇ 3 ਚੌਕੇ ਅਤੇ 3 ਛੱਕੇ ਲਗਾਏ |