Site icon TheUnmute.com

IND vs NZ: ਨਿਊਜ਼ੀਲੈਂਡ ਖ਼ਿਲਾਫ ਤੀਜੇ ਟੈਸਟ ਮੈਚ ‘ਚ ਭਾਰਤ ਦੀ ਪਹਿਲੀ ਪਾਰੀ ਸਮਾਪਤ

IND vs NZ

ਚੰਡੀਗੜ੍ਹ, 02 ਨਵੰਬਰ 2024: (IND vs NZ 3rd Test Match Live) ਮੁੰਬਈ ਦੇ ਵਾਨਖੇੜੇ ‘ਚ ਭਾਰਤ (Indian team) ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਮੈਚ ‘ਚ ਭਾਰਤ ਦੀ ਪਹਿਲੀ ਪਾਰੀ 263 ਦੌੜਾਂ ‘ਤੇ ਸਮਾਪਤ ਹੋ ਗਈ ਹੈ। ਭਾਰਤ ਨੇ 28 ਦੌੜਾਂ ਦੀ ਲੀਡ ਬਣਾਈ ਹੈ |

ਇਸਦੇ ਨਾਲ ਹੀ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦੂਜੀ ਪਾਰੀ ‘ਚ 2 ਦੌੜਾਂ ‘ਤੇ ਲੱਗਾ। ਆਕਾਸ਼ ਦੀਪ ਨੇ ਕਪਤਾਨ ਟਾਮ ਲੈਥਮ ਨੂੰ ਕਲੀਨ ਬੋਲਡ ਕਰ ਦਿੱਤਾ। ਫਿਲਹਾਲ ਵਿਲ ਯੰਗ ਅਤੇ ਡੇਵੋਨ ਕੋਨਵੇ ਕ੍ਰੀਜ਼ ‘ਤੇ ਹਨ।

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ (IND vs NZ) ‘ਚ 235 ਦੌੜਾਂ ਬਣਾਈਆਂ ਸਨ। ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 90 ਦੌੜਾਂ ਬਣਾਈਆਂ। ਸ਼ਨੀਵਾਰ ਨੂੰ ਭਾਰਤ ਨੇ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਅਤੇ ਬਾਕੀ ਦੀਆਂ ਛੇ ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਅੱਜ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਅਤੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਇਸ ਦੌਰਾਨ ਪੰਤ ਨੇ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਅਤੇ ਗਿੱਲ ਨੇ ਸੱਤਵਾਂ ਅਰਧ ਸੈਂਕੜਾ ਲਗਾਇਆ।

ਇਸਦੇ ਨਾਲ ਸ਼ੁਭਮਨ ਗਿੱਲ ਆਪਣੇ ਸੈਂਕੜੇ ਤੋਂ ਖੁੰਝ ਗਏ | ਸ਼ੁਭਮਨ ਗਿੱਲ (Shubman Gill) 90 ਦੌੜਾਂ ਬਣਾ ਕੇ ਆਊਟ ਹੋ ਗਏ | ਪਿਛਲੇ ਮੈਚ ‘ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਦਾ ਬੱਲਾ ਇਸ ਮੈਚ ‘ਚ ਖਾਮੋਸ਼ ਰਿਹਾ | ਸਰਫਰਾਜ਼ ਖਾਨ ਇਸ ਮੈਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ | ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ‘ਤੇ ਸਿਮਟ ਗਈ।

ਸਰਫਰਾਜ਼ ਘਰੇਲੂ ਟੂਰਨਾਮੈਂਟਾਂ ‘ਚ ਮੁੰਬਈ ਲਈ ਖੇਡਦਾ ਹੈ ਅਤੇ ਵਾਨਖੇੜੇ ਉਸ ਦਾ ਘਰੇਲੂ ਮੈਦਾਨ ਹੈ। ਉਨ੍ਹਾਂ ਨੇ ਇਸ ਮੈਦਾਨ ‘ਤੇ ਕਾਫੀ ਦੌੜਾਂ ਬਣਾਈਆਂ ਹਨ। ਹਾਲਾਂਕਿ ਅੱਜ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਏਜਾਜ਼ ਪਟੇਲ ਨੇ ਉਸ ਨੂੰ ਵਿਕਟਕੀਪਰ ਬਲੰਡੇਲ ਹੱਥੋਂ ਕੈਚ ਕਰਵਾਇਆ।

ਭਾਰਤ ਨੇ ਅੱਜ ਚਾਰ ਵਿਕਟਾਂ ‘ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਰਿਸ਼ਭ ਪੰਤ ਨੇ ਦਿਨ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਦੋ ਚੌਕੇ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ । ਇਸ ਤੋਂ ਬਾਅਦ ਉਸ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ 36 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 13ਵਾਂ ਅਰਧ ਸੈਂਕੜਾ ਜੜ ਦਿੱਤਾ ।

ਇਸ ਦੇ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ ਵੀ ਰਿਸ਼ਭ ਦਾ ਖੂਬ ਸਾਥ ਦਿੱਤਾ। ਗਿੱਲ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਅਰਧ ਸੈਂਕੜਾ ਜੜਿਆ । ਰਿਸ਼ਭ ਪੰਤ ਨੇ 59 ਗੇਂਦਾਂ ‘ਚ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 60 ਦੌੜਾਂ ਬਣਾ ਸਕਿਆ। ਪੰਤ ਅਤੇ ਗਿੱਲ ਵਿਚਾਲੇ 114 ਗੇਂਦਾਂ ‘ਤੇ 96 ਦੌੜਾਂ ਦੀ ਸਾਂਝੇਦਾਰੀ ਹੋਈ । ਇਸ ਸਾਂਝੇਦਾਰੀ ‘ਚ ਗਿੱਲ ਦਾ ਯੋਗਦਾਨ 35 ਦੌੜਾਂ ਅਤੇ ਪੰਤ ਦਾ ਯੋਗਦਾਨ 60 ਦੌੜਾਂ ਦਾ ਯੋਗਦਾਨ ਰਿਹਾ |

Exit mobile version