Site icon TheUnmute.com

IND vs NZ Final2025 : ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਗੇਂਦਬਾਜ਼ੀ

9 ਮਾਰਚ 2025: ਚੈਂਪੀਅਨਜ਼ ਟਰਾਫੀ (Champions Trophy) 2025 ਦਾ ਫਾਈਨਲ ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ Dubai International Stadium) ਵਿੱਚ ਖੇਡਿਆ ਜਾ ਰਿਹਾ ਹੈ।ਨਿਊਜ਼ੀਲੈਂਡ ਨੇ ਟਾਸ (toss) ਜਿੱਤ ਲਿਆ ਹੈ, ਤੇ ਭਾਰਤ ਗੇਂਦਬਾਜ਼ੀ ਕਰੇਗਾ|

ਇੱਥੇ ਦੋਵੇਂ ਟੀਮਾਂ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ ਟੀਮ ਇੰਡੀਆ ਨੇ 44 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਭਾਰਤ ਨੇ ਹੁਣ ਤੱਕ ਇੱਥੇ ਇੱਕ ਵੀ ਵਨਡੇ ਮੈਚ ਨਹੀਂ ਹਾਰਿਆ ਹੈ। ਟੀਮ ਨੇ 10 ਮੈਚ ਖੇਡੇ ਅਤੇ 9 ਜਿੱਤੇ। ਉੱਥੇ ਇੱਕ ਮੈਚ ਟਾਈ ਰਿਹਾ ਸੀ। ਇੱਥੇ ਸਪਿੰਨਰ ਧੀਮੀ ਪਿੱਚ (pitch) ‘ਤੇ ਮੈਚ ਬਦਲਣ ਵਾਲੇ ਸਾਬਤ ਹੋ ਸਕਦੇ ਹਨ।

ਭਾਰਤ ਬਨਾਮ ਨਿਊਜ਼ੀਲੈਂਡ ਫਾਈਨਲ: ਭਾਰਤ-ਨਿਊਜ਼ੀਲੈਂਡ ਸਕੋਰਬੋਰਡ

ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਅਤੇ ਵਿਲੀਅਮ ਓ’ਰੂਰਕੇ।

Read More: IND vs NZ Final2025 : ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਗੇਂਦਬਾਜ਼ੀ

Exit mobile version