July 2, 2024 8:02 pm
IND VS NZ

IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਆਖ਼ਰੀ ਟੀ-20 ਮੈਚ ਰੱਦ, ਭਾਰਤ ਨੇ 1-0 ਨਾਲ ਸੀਰੀਜ਼ ਜਿੱਤੀ

ਚੰਡੀਗੜ੍ਹ 22 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਬਾਰਿਸ਼ ਅੜਿਕਾ ਬਣੀ | ਬਾਰਿਸ਼ ਨਾ ਰੁਕਣ ਕਾਰਨ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ‘ਚ ਅੰਪਾਇਰਾਂ ਨੇ ਮੈਚ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਅਤੇ ਮੈਚ ਨੂੰ ਟਾਈ ਐਲਾਨ ਦਿੱਤਾ ਗਿਆ। ਇਸਦੇ ਨਾਲ ਹੀ ਭਾਰਤ ਨੇ ਤਿਨ ਮੈਚਾਂ ਟੀ-20 ਸੀਰੀਜ਼ ਆਪਣੇ ਨਾਂ ਕਰ ਲਈ |

ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਪਾਰੀ 19.4 ਓਵਰਾਂ ‘ਚ 160 ਦੌੜਾਂ ‘ਤੇ ਸਿਮਟ ਗਈ। ਜਵਾਬ ਵਿੱਚ ਭਾਰਤ ਨੇ ਨੌਂ ਓਵਰਾਂ ਵਿੱਚ ਚਾਰ ਵਿਕਟਾਂ ’ਤੇ 75 ਦੌੜਾਂ ਬਣਾ ਲਈਆਂ ਸਨ। ਫਿਰ ਬਾਰਿਸ਼ ਨੇ ਵਿਘਨ ਪਾਇਆ।ਮੈਚ ਡਕਵਰਥ ਲੁਈਸ ਵਿਧੀ ਦੇ ਤਹਿਤ ਟਾਈ ਵਿੱਚ ਸਮਾਪਤ ਹੋਇਆ।