Site icon TheUnmute.com

IND vs NZ: 12 ਸਾਲ ਬਾਅਦ ਆਪਣੀ ਧਰਤੀ ‘ਤੇ ਟੈਸਟ ਸੀਰੀਜ਼ ਹਾਰੀ ਭਾਰਤੀ ਟੀਮ

IND vs NZ

ਚੰਡੀਗੜ੍ਹ, 26 ਅਕਤੂਬਰ 2024: (IND vs NZ 2nd Test Match) ਭਾਰਤ ਨੂੰ ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਟੈਸਟ ਮੈਚ ‘ਚ 114 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਭਾਰਤ ਦੀ ਬੱਲੇਬਾਜ਼ੀ ਇਸ ਟੈਸਟ ‘ਚ ਬਹੁਤ ਖ਼ਰਾਬ ਨਜ਼ਰ ਆਈ | ਜਿਕਰਯੋਗ ਹੈ ਕਿ ਭਾਰਤ ਨੂੰ 12 ਸਾਲਾਂ ‘ਚ ਆਪਣੀ ਧਰਤੀ ‘ਤੇ ਟੈਸਟ ਸੀਰੀਜ਼ ‘ਚ ਹਾਰ ਮਿਲੀ ਹੈ |

ਇਸ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਪਹਿਲੀ ਪਾਰੀ ‘ਚ 156 ਦੌੜਾਂ ‘ਤੇ ਆਊਟ ਕਰ ਦਿੱਤਾ। ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿੱਚ 255 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ ਸੀ ।

ਭਾਰਤੀ ਟੀਮ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਪਰ ਇਸ ਨੂੰ ਕਾਇਮ ਨਹੀਂ ਰੱਖ ਸਕੀ। ਯਸ਼ਸਵੀ ਜੈਸਵਾਲ ਦੇ ਆਊਟ ਹੁੰਦੇ ਹੀ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਭਾਰਤ ਲਈ ਯਸ਼ਸਵੀ ਜੈਸਵਾਲ ਨੇ ਸਭ ਤੋਂ ਵੱਧ 77 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਭਾਰਤ ਲਈ ਕੋਈ ਵੀ ਬੱਲੇਬਾਜ਼ ਅਰਧ ਸੈਂਕੜੇ ਤੱਕ ਨਹੀਂ ਪਹੁੰਚ ਸਕਿਆ |

ਨਿਊਜ਼ੀਲੈਂਡ ਦੇ ਸੈਂਟਨਰ ਨੇ ਦੂਜੀ ਪਾਰੀ ‘ਚ ਚੰਗੀ ਗੇਂਦਬਾਜ਼ੀ ਕੀਤੀ ਅਤੇ 104 ਦੌੜਾਂ ਦੇ ਕੇ ਭਾਰਤ ਦੇ 6 ਖਿਡਾਰੀਆਂ ਨੂੰ ਆਊਟ ਕੀਤਾ | ਜਿਕਰਯੋਗ ਹੈ ਕਿ ਭਾਰਤੀ ਟੀਮ ਨੇ 12 ਸਾਲ ਬਾਅਦ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਹਾਰੀ ਹੈ। ਇਸ ਦੇ ਨਾਲ ਹੀ ਘਰੇਲੂ ਧਰਤੀ ‘ਤੇ ਲਗਾਤਾਰ 17 ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਜਿੱਤ ਦਾ ਸਿਲਸਿਲਾ ਹੁਣ ਟੁੱਟ ਗਿਆ ਹੈ । ਪਿਛਲੀ ਵਾਰ ਭਾਰਤੀ ਟੀਮ ਨੂੰ 2012-13 ‘ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਇੰਗਲੈਂਡ ਤੋਂ 2-1 ਨਾਲ ਹਰ ਮਿਲੀ ਸੀ |

ਇਸ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ 18 ਸੀਰੀਜ਼ ਜਿੱਤੀਆਂ ਹਨ । ਹਾਲਾਂਕਿ ਹੁਣ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਹਰਾ ਕੇ ਇਸ ਸਿਲਸਿਲੇ ਨੂੰ ਤੋੜ ਦਿੱਤਾ ਹੈ।ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਨਿਊਜ਼ੀਲੈਂਡ ਦੀ ਟੀਮ ਭਾਰਤੀ ਧਰਤੀ ‘ਤੇ ਇੰਨਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਪਹਿਲਾ ਟੈਸਟ ਜਿੱਤ ਕੇ ਨਿਊਜ਼ੀਲੈਂਡ ਨੇ 36 ਸਾਲ ਬਾਅਦ ਭਾਰਤ ‘ਚ ਕੋਈ ਟੈਸਟ ਮੈਚ ਜਿੱਤਿਆ ਸੀ।

Read more: ਖੁਸ਼ਹਾਲ ਜੀਵਨ ਜਿਊਣ ਲਈ ਕੰਮ ਤੇ ਨਿੱਜੀ ਜੀਵਨ ‘ਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ: ਗੁਰਮੀਤ ਸਿੰਘ ਖੁੱਡੀਆਂ

ਹੁਣ ਪਹਿਲੀ ਵਾਰ ਨਿਊਜ਼ੀਲੈਂਡ ਨੇ ਭਾਰਤ ‘ਚ ਟੈਸਟ ਸੀਰੀਜ਼ ਜਿੱਤੀ ਹੈ। ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਾਲੇ ਪਹਿਲਾ ਟੈਸਟ 1955 ‘ਚ ਖੇਡਿਆ ਗਿਆ ਸੀ ਅਤੇ ਦੋਵਾਂ ਦੇਸ਼ਾਂ ਦੇ 69 ਸਾਲ ਪੁਰਾਣੇ ਟੈਸਟ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਟੀਮ ਨੇ ਭਾਰਤੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤੀ ਹੈ।

ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ | ਸੁੰਦਰ ਦੂਜੀ ਪਾਰੀ ‘ਚ ਚਾਰ ਵਿਕਟਾਂ ਲਈਆਂ ਅਤੇ ਪਹਿਲੀ ਪਾਰੀ (IND vs NZ) ਵਿੱਚ ਸੱਤ ਵਿਕਟਾਂ ਵੀ ਲਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਹੁਣ ਮੈਚ ਜਿੱਤਣ ਲਈ 359 ਦੌੜਾਂ ਦਾ ਟੀਚਾ ਮਿਲਿਆ ਸੀ। ਜਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਤੀਜੇ ਦਿਨ ਆਪਣੀ ਦੂਜੀ ਪਾਰੀ ‘ਚ 5 ਵਿਕਟਾਂ ‘ਤੇ 198 ਦੌੜਾਂ ਤੋਂ ਅੱਗੇ ਖੇਡ ਰਹੀ ਕੀਵੀ ਟੀਮ 255 ਦੌੜਾਂ ਬਣਾ ਕੇ ਆਊਟ ਹੋ ਗਈ ਸੀ । ਨਿਊਜ਼ੀਲੈਂਡ ਟੀਮ ਨੂੰ ਪਹਿਲੀ ਪਾਰੀ ‘ਚ 103 ਦੌੜਾਂ ਦੀ ਬੜ੍ਹਤ ਹਾਸਲ ਸੀ।

ਜਿਕਰਯੋਗ ਹੈ ਕਿ ਨਿਊਜ਼ੀਲੈਂਡ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਸਨ ਅਤੇ ਇਸਦੇ ਜਵਾਬ ‘ਚ ਭਾਰਤੀ ਟੀਮ 156 ਦੌੜਾਂ ‘ਤੇ ਆਊਟ ਹੋ ਗਈ ਸੀ। ਪਹਿਲੀ ਪਾਰੀ ‘ਚ ਭਾਰਤੀ ਟੀਮ ਸਿਰਫ਼ 45.3 ਓਵਰ ਹੀ ਖੇਡ ਸਕੀ ਸੀ । ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਸਨ । ਸ਼ੁੱਕਰਵਾਰ ਨੂੰ ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ‘ਚ ਲੱਗਾ ਸੀ । ਉਹ 30 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਵੀ ਇਕ ਦੌੜ ਬਣਾ ਕੇ ਪੈਵੇਲੀਅਨ ਚਲੇ ਗਏ ਸਨ ।

Exit mobile version