ਚੰਡੀਗੜ੍ਹ, 25 ਅਕਤੂਬਰ 2024: (IND vs NZ 2nd Test Match) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜੇ ਟੈਸਟ ਮੈਚ ਦੀ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ‘ਚ ਪੰਜ ਵਿਕਟਾਂ ਗੁਆ ਕੇ 198 ਦੌੜਾਂ ਬਣਾ ਲਈਆਂ ਹਨ ਅਤੇ ਟੀਮ ਮਜ਼ਬੂਤ ਸਥਿਤੀ ‘ਚ ਹੈ। ਨਿਊਜ਼ੀਲੈਂਡ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਸਨ ਅਤੇ ਜਵਾਬ ‘ਚ ਟੀਮ ਇੰਡੀਆ 156 ਦੌੜਾਂ ‘ਤੇ ਆਊਟ ਹੋ ਗਈ ਸੀ।
ਭਾਰਤੀ ਟੀਮ ਸਿਰਫ਼ 45.3 ਓਵਰ ਹੀ ਖੇਡ ਸਕੀ। ਰੋਹਿਤ ਸ਼ਰਮਾ ਵੀਰਵਾਰ ਨੂੰ ਹੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਸ਼ੁੱਕਰਵਾਰ ਨੂੰ ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ‘ਚ ਲੱਗਾ। ਉਹ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਵਿਰਾਟ ਕੋਹਲੀ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਇਕ ਦੌੜ ਬਣਾ ਕੇ ਪੈਵੇਲੀਅਨ ਚਲੇ ਗਏ।
ਇਸਦੇ ਨਾਲ ਹੀ ਰਿਸ਼ਭ ਪੰਤ 18 ਦੌੜਾਂ ‘ਤੇ, ਸਰਫਰਾਜ਼ ਖਾਨ 11 ਦੌੜਾਂ ‘ਤੇ, ਆਰ ਅਸ਼ਵਿਨ ਚਾਰ ਦੌੜਾਂ ‘ਤੇ, ਆਕਾਸ਼ ਦੀਪ ਛੇ ਦੌੜਾਂ ‘ਤੇ ਅਤੇ ਬੁਮਰਾਹ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ | ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਅਤੇ ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਰਹੇ।
Read More: IND vs NZ Test: ਰਵੀਚੰਦਰਨ ਅਸ਼ਵਿਨ ਨੇ ਦੂਜੇ ਟੈਸਟ ਮੈਚ ‘ਚ ਰਚਿਆ ਇਤਿਹਾਸ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਜਿਕਰਯੋਗ ਹੈ ਕਿ ਭਾਰਤ ਨੇ ਅੱਜ ਇਕ ਵਿਕਟ ‘ਤੇ 16 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਅਤੇ ਬਾਕੀ ਦੀਆਂ ਨੌਂ ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਦੂਜੀ ਪਾਰੀ ‘ਚ 103 ਦੌੜਾਂ ਦੀ ਬੜ੍ਹਤ ਨਾਲ ਬੱਲੇਬਾਜ਼ੀ ਕਰਨ ਆਈ ਅਤੇ ਟੀਮ ਇਕ ਵਾਰ ਫਿਰ 200 ਦੌੜਾਂ ਦੇ ਨੇੜੇ ਪਹੁੰਚ ਗਈ । ਨਿਊਜ਼ੀਲੈਂਡ ਲਈ ਦੂਜੀ ਪਾਰੀ ‘ਚ ਕਪਤਾਨ ਟਾਮ ਲੈਥਮ ਨੇ ਸਭ ਤੋਂ ਵੱਧ 86 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਡੇਵੋਨ ਕੋਨਵੇ 17 ਦੌੜਾਂ ਬਣਾ ਕੇ, ਵਿਲ ਯੰਗ 23 ਦੌੜਾਂ ਬਣਾ ਕੇ, ਰਚਿਨ ਰਵਿੰਦਰ 9 ਦੌੜਾਂ ਬਣਾ ਕੇ, ਡੇਰਿਲ ਮਿਸ਼ੇਲ 18 ਦੌੜਾਂ ਬਣਾ ਕੇ ਆਊਟ ਹੋਏ।
ਅਜਿਹੇ ‘ਚ ਦੂਜੀ ਪਾਰੀ (IND vs NZ) ‘ਚ ਨਿਊਜ਼ੀਲੈਂਡ ਦੀ ਟੀਮ ਦੀ ਕੁੱਲ ਬੜ੍ਹਤ 301 ਦੌੜਾਂ ਹੋ ਗਈ ਹੈ। ਮੈਚ ਦੇ ਅਜੇ ਤਿੰਨ ਦਿਨ ਦੀ ਖੇਡ ਬਾਕੀ ਹੈ ਅਤੇ ਨਤੀਜਾ ਆਉਣਾ ਤੈਅ ਹੈ। ਜਿਸ ਤਰ੍ਹਾਂ ਨਾਲ ਗੇਂਦ ਘੁੰਮ ਰਹੀ ਹੈ, ਭਾਰਤੀ ਟੀਮ ਲਈ ਚੌਥੀ ਪਾਰੀ ‘ਚ 300 ਤੋਂ ਉੱਪਰ ਦੇ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਮੁਸ਼ਕਿਲ ਨਜ਼ਰ ਆ ਰਿਹਾ ਹੈ |
Read More: ਅੰਮ੍ਰਿਤਸਰ ‘ਚ ਦੇਰ ਰਾਤ ਸਨਸਨੀਖੇਜ ਘਟਨਾ, ਸੜਕ ‘ਤੇ ਮਿਲੀਆਂ ਨੌਜਵਾਨਾਂ ਦੀਆਂ ਲਾ.ਸ਼ਾਂ
ਭਾਰਤ ਨੂੰ ਮੈਚ ਜਿੱਤਣ ਲਈ ਨਿਊਜ਼ੀਲੈਂਡ ਨੂੰ ਛੇਤੀ ਆਊਟ ਕਰਕੇ ਸ਼ਾਨਦਾਰ ਬੱਲੇਬਾਜ਼ੀ ਕਰਨੀ ਪਵੇਗੀ, ਕਿਉਂਕਿ ਭਾਰਤ ਲਈ 300+ ਦੌੜਾਂ ਦਾ ਟੀਚਾ ਆਸਾਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਦੀ ਧਰਤੀ ‘ਤੇ ਸਿਰਫ ਇਕ ਵਾਰ 300+ ਦੇ ਟੀਚੇ ਦਾ ਪਿੱਛਾ ਕੀਤਾ ਹੈ। 2008 ‘ਚ ਭਾਰਤ ਨੇ ਇੰਗਲੈਂਡ ਖਿਲਾਫ ਚੇਨਈ ‘ਚ 387 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ ਸੀ ।
ਇਸੇ ਤਰਾਂ ਸਾਲ 2021 ‘ਚ ਭਾਰਤ ਨੇ ਗਾਬਾ ਵਿੱਚ ਆਸਟਰੇਲੀਆ ਦੇ ਖਿਲਾਫ 328 ਦੌੜਾਂ ਦਾ ਪਿੱਛਾ ਕੀਤਾ ਸੀ। ਟੀਮ ਨੇ ਇਹ ਮੈਚ ਤਿੰਨ ਵਿਕਟਾਂ ਨਾਲ ਜਿੱਤ ਲਿਆ ਸੀ। 2008 ‘ਚ ਭਾਰਤ ਨੇ ਇੰਗਲੈਂਡ ਦੇ ਖਿਲਾਫ ਚੇਨਈ’ਚ 403 ਦੌੜਾਂ ਦਾ ਪਿੱਛਾ ਕੀਤਾ ਅਤੇ 1976 ‘ਚ ਭਾਰਤ ਨੇ ਕਵੀਨਜ਼ ਪਾਰਕ ਓਵਲ ਵਿੱਚ ਵੈਸਟਇੰਡੀਜ਼ ਦੇ ਖਿਲਾਫ 403 ਦੌੜਾਂ ਦਾ ਪਿੱਛਾ ਕੀਤਾ। ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।