ਚੰਡੀਗੜ੍ਹ 04 ਦਸੰਬਰ 2021: ਮੁੰਬਈ ਦੇ ਵਾਨਖੇੜੇ ਸਟੇਡੀਅਮ(Wankhede Stadium) ‘ਚ ਖੇਡੇ ਜਾ ਰਹੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੈਚ ਦਾ ਅੱਜ ਦੂਜਾ ਦਿਨ ਸੀ | ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਇਸ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ। ਜਵਾਬ ‘ਚ ਨਿਊਜ਼ੀਲੈਂਡ (New Zealand) ਦੀ ਟੀਮ 62 ਦੌੜਾਂ ‘ਤੇ ਹੀ ਸਿਮਟ ਗਈ।
ਭਾਰਤੀ ਟੀਮ (Indian team) ਨੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਵਿੱਚ ਕਾਇਲ ਜੇਮਸਨ (17) ਅਤੇ ਟਾਮ ਲੈਥਮ (10) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤਕ ਨਹੀਂ ਪਹੁੰਚ ਨਹੀਂ ਸਕਿਆ। ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ (spinner Ravichandran)ਨੇ 4 ਵਿਕਟਾਂ, ਮੁਹੰਮਦ ਸਿਰਾਜ (Mohammad Siraj)ਨੇ 3, ਅਕਸ਼ਰ ਪਟੇਲ (Axar Patel)ਨੇ 2 ਅਤੇ ਜਯੰਤ ਯਾਦਵ (Jayant Yadav) ਨੇ ਇਕ ਵਿਕਟ ਹਾਸਿਲ ਕੀਤੀ ।
New Zealand are all out for 62! #WTC23 | #INDvNZ | https://t.co/EdvFj8QtKD pic.twitter.com/E48ktesYJU
— ICC (@ICC) December 4, 2021