Site icon TheUnmute.com

IND vs NEP: ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਏਸ਼ੀਆ ਕੱਪ ਦੇ ਸੁਪਰ-4 ‘ਚ ਪਹੁੰਚਿਆ

IND vs NEP

ਚੰਡੀਗੜ੍ਹ 04 ਸਤੰਬਰ 2023: (IND vs NEP) ਏਸ਼ੀਆ ਕੱਪ ‘ਚ ਭਾਰਤ ਦਾ ਦੂਜਾ ਮੈਚ ਨੇਪਾਲ ਨਾਲ ਸੀ। ਭਾਰਤ ਅਤੇ ਨੇਪਾਲ ਵਿਚਾਲੇ ਇਹ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਸੀ। ਭਾਰਤੀ ਟੀਮ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਸੁਪਰ-4 ਵਿੱਚ ਪਹੁੰਚ ਗਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 230 ਦੌੜਾਂ ਬਣਾਈਆਂ।

ਹਾਲਾਂਕਿ ਮੀਂਹ ਕਾਰਨ ਭਾਰਤ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 23 ਓਵਰਾਂ ‘ਚ 145 ਦੌੜਾਂ ਦਾ ਟੀਚਾ ਮਿਲਿਆ। ਭਾਰਤੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 20.1 ਓਵਰਾਂ ਵਿੱਚ ਇਹ ਹਾਸਲ ਕਰ ਲਿਆ। ਰੋਹਿਤ ਸ਼ਰਮਾ ਨੇ 74 ਅਤੇ ਸ਼ੁਭਮਨ ਗਿੱਲ ਨੇ ਨਾਬਾਦ 67 ਦੌੜਾਂ ਬਣਾਈਆਂ |

Exit mobile version