IND vs NED

IND vs NED: ਭਾਰਤੀ ਟੀਮ ਭਲਕੇ ਨੀਦਰਲੈਂਡ ਖਿਲਾਫ ਵੱਡੀ ਜਿੱਤ ਕਰ ਸਕਦੀ ਹੈ ਹਾਸਲ

ਚੰਡੀਗੜ੍ਹ 26 ਅਕਤੂਬਰ 2022: (IND vs NED) ਟੀ-20 ਵਿਸ਼ਵ ਕੱਪ ‘ਚ ਭਾਰਤ (India) ਦਾ ਦੂਜਾ ਮੈਚ ਭਲਕੇ ਨੀਦਰਲੈਂਡ (Netherlands) ਨਾਲ ਹੈ। ਇਸ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਰੋਮਾਂਚਕ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ।

ਇਸ ਮੈਚ ‘ਚ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਰਸ਼ਦੀਪ ਸਿੰਘ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ ਗੇਂਦਬਾਜ਼ੀ ਵਿੱਚ ਕਮਾਲ ਕੀਤਾ ਹੈ । ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਹੌਸਲੇ ਸੱਤਵੇਂ ਆਸਮਾਨ ‘ਤੇ ਹੋਣਗੇ ਅਤੇ ਭਾਰਤੀ ਟੀਮ ਨੀਦਰਲੈਂਡ ਖਿਲਾਫ ਵੱਡੀ ਜਿੱਤ ਹਾਸਲ ਕਰਨਾ ਚਾਹੇਗੀ।

Scroll to Top