ਚੰਡੀਗੜ੍ਹ 04 ਜੁਲਾਈ 2022: (IND vs ENG TEST MATCH) ਇੰਗਲੈਂਡ ਖਿਲਾਫ ਟੈਸਟ ਮੈਚ ‘ਚ ਭਾਰਤ (India) ਨੇ ਪਹਿਲੀ ਪਾਰੀ ‘ਚ 416 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ (England) ਦੀ ਟੀਮ 284 ਦੌੜਾਂ ‘ਤੇ ਸਿਮਟ ਗਈ ਅਤੇ ਭਾਰਤ ਨੂੰ 132 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 245 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਨੂੰ 378 ਦੌੜਾਂ ਦਾ ਟੀਚਾ ਮਿਲਿਆ। ਅੱਜ ਚੌਥੇ ਦਿਨ ਦਾ ਖੇਡ ਹੈ।
ਭਾਰਤ ਲਈ ਦੂਜੀ ਪਾਰੀ ਵਿੱਚ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਿਸ਼ਭ ਪੰਤ ਨੇ 57 ਦੌੜਾਂ ਦੀ ਪਾਰੀ ਖੇਡੀ। ਪੁਜਾਰਾ ਅਤੇ ਪੰਤ ਨੇ ਆਪਣੀ ਪਾਰੀ ਵਿੱਚ ਅੱਠ-ਅੱਠ ਚੌਕੇ ਲਾਏ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ।
ਸ਼ੁਭਮਨ ਗਿੱਲ 4 ਦੌੜਾਂ, ਹਨੁਮਾ ਵਿਹਾਰੀ 11 ਦੌੜਾਂ, ਵਿਰਾਟ ਕੋਹਲੀ 20 ਦੌੜਾਂ, ਸ਼੍ਰੇਅਸ ਅਈਅਰ 19 ਦੌੜਾਂ, ਰਵਿੰਦਰ ਜਡੇਜਾ 23 ਦੌੜਾਂ, ਸ਼ਾਰਦੁਲ ਠਾਕੁਰ 4 ਦੌੜਾਂ, ਮੁਹੰਮਦ ਸ਼ਮੀ 13 ਦੌੜਾਂ ਅਤੇ ਕਪਤਾਨ ਜਸਪ੍ਰੀਤ ਬੁਮਰਾਹ 7 ਦੌੜਾਂ ਬਣਾ ਕੇ ਆਊਟ ਹੋਏ | ਮੁਹੰਮਦ ਸਿਰਾਜ ਦੋ ਦੌੜਾਂ ਬਣਾ ਕੇ ਨਾਬਾਦ ਰਹੇ।