ਚੰਡੀਗੜ੍ਹ 29 ਜੂਨ 2022:( IND vs ENG) ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਯਾਨੀ 1 ਜੁਲਾਈ ਤੋਂ ਇੰਗਲੈਂਡ ਖਿਲਾਫ ਇਕਲੌਤਾ ਟੈਸਟ ਮੈਚ ਖੇਡੇਗੀ। ਇਸ ਮੈਚ ਤੋਂ ਠੀਕ ਪਹਿਲਾਂ ਟੀਮ ਦੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ (Rohit Sharma) ਕੋਰੋਨਾ ਸੰਕਰਮਿਤ ਪਾਏ ਗਏ ਸਨ। ਜਿਸਦੇ ਚੱਲਦੇ ਰੋਹਿਤ ਮੈਚ ਵਿੱਚ ਟੀਮ ਦਾ ਹਿੱਸਾ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਦੀ ਕਪਤਾਨੀ ਸੋਂਪੀ ਗਈ ਹੈ ।
ਭਾਰਤੀ ਟੀਮ ਇੰਗਲੈਂਡ ਦੌਰੇ ‘ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਬਰਮਿੰਘਮ ਟੈਸਟ ਮੈਚ ਨਾਲ ਕਰਨ ਜਾ ਰਹੀ ਹੈ। ਪਿਛਲੇ ਦੌਰੇ ‘ਤੇ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਆਖਰੀ ਮੈਚ ਹੈ, ਜਿਸ ਨੂੰ ਕੋਰੋਨਾ ਮਹਾਮਾਰੀ ਦੇ ਸੰਕਟ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੌਰੇ ‘ਤੇ ਖੇਡਿਆ ਜਾਣਾ ਹੈ। ਭਾਰਤੀ ਟੀਮ ਸੀਰੀਜ਼ ‘ਚ 2-1 ਨਾਲ ਅੱਗੇ ਹੈ।
ਬੀਸੀਸੀਆਈ ਸੂਤਰਾਂ ਮੁਤਾਬਕ ਰੋਹਿਤ ਸ਼ਰਮਾ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਨਹੀਂ ਖੇਡਣਗੇ। ਭਾਰਤ ਉਪ-ਕਪਤਾਨ ਜਸਪ੍ਰੀਤ ਬੁਮਰਾਹ ਦੀ ਕਪਤਾਨੀ ਵਿੱਚ ਖੇਡੇਗਾ। ਜਿਕਰਯੋਗ ਹੈ ਕਿ ਕਪਿਲ ਦੇਵ ਤੋਂ ਬਾਅਦ ਬੁਮਰਾਹ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਹੋਣਗੇ।