Site icon TheUnmute.com

IND vs ENG ODI: ਇੰਗਲੈਂਡ ਖਿਲਾਫ ਪਹਿਲੇ ਵਨਡੇ ਮੈਚ ਤੋਂ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ

Virat Kohli

ਚੰਡੀਗੜ੍ਹ 11 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਵਿਰਾਟ ਕੋਹਲੀ (Virat Kohli) ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਪਹਿਲੇ ਵਨਡੇ ਤੋਂ ਬਾਹਰ ਹੋ ਸਕਦੇ ਹਨ। ਉਸ ਨੂੰ ਇਹ ਸੱਟ ਤੀਜੇ ਟੀ-20 ਦੌਰਾਨ ਲੱਗੀ ਸੀ।

ਬੀਸੀਸੀਆਈ ਦੇ ਇੱਕ ਸੂਤਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਵਿਰਾਟ ਨੂੰ ਇੰਗਲੈਂਡ ਦੇ ਖਿਲਾਫ ਪਿਛਲੇ ਮੈਚ ਵਿੱਚ ਸੱਟ ਲੱਗੀ ਸੀ। ਇਹ ਪਤਾ ਨਹੀਂ ਹੈ ਕਿ ਉਸ ਨੂੰ ਇਹ ਸੱਟ ਬੱਲੇਬਾਜ਼ੀ ਦੌਰਾਨ ਲੱਗੀ ਸੀ ਜਾਂ ਫੀਲਡਿੰਗ ਦੌਰਾਨ। ਸੰਭਾਵਨਾ ਕਾਫੀ ਹੱਦ ਤੱਕ ਹੈ ਕਿ ਵਿਰਾਟ ਪਹਿਲੇ ਵਨਡੇ ‘ਚ ਨਹੀਂ ਖੇਡਣਗੇ। ਉਨ੍ਹਾਂ ਨੂੰ ਆਰਾਮ ਦੀ ਲੋੜ ਹੈ।

Exit mobile version