June 30, 2024 11:05 pm
India

IND vs ENG ODI: ਅੱਜ ਖੇਡਿਆ ਜਾਵੇਗਾ ਭਾਰਤ-ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ

ਚੰਡੀਗੜ੍ਹ 12 ਜੁਲਾਈ 2022: ਭਾਰਤ (Team India) ਅਤੇ ਇੰਗਲੈਂਡ (England) ਵਿਚਾਲੇ ਟੀ-20 ਸੀਰੀਜ਼ ਤੋਂ ਬਾਅਦ ਅੱਜ ਤੋਂ ਵਨਡੇ ਸੀਰੀਜ਼ ਸ਼ੁਰੂ ਹੋਵੇਗੀ। ਪਹਿਲਾ ਮੈਚ ਓਵਲ ਮੈਦਾਨ ‘ਤੇ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਟੈਸਟ ਮੈਚ ਹਾਰਨ ਤੋਂ ਬਾਅਦ ਟੀ-20 ਸੀਰੀਜ਼ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ |

ਹੁਣ ਟੀਮ ਇੰਡੀਆ ਦੇ ਸਾਹਮਣੇ ਇੰਗਲੈਂਡ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਜਿੱਤਣ ਦੀ ਚੁਣੌਤੀ ਹੋਵੇਗੀ। ਹਾਲਾਂਕਿ ਸਭ ਦਾ ਧਿਆਨ ਟੀ-20 ਵਿਸ਼ਵ ਕੱਪ ‘ਤੇ ਹੈ। ਇਸ ਦੇ ਬਾਵਜੂਦ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸ਼ਿਖਰ ਧਵਨ ਵਰਗੇ ਬੱਲੇਬਾਜ਼ਾਂ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ।

ਭਾਰਤ ਨੇ ਹੁਣ ਤੱਕ ਇੰਗਲੈਂਡ ਤੋਂ ਵਨਡੇ ਮੈਚਾਂ ਵਿੱਚ 10 ਸੀਰੀਜ਼ ਜਿੱਤੀਆਂ ਹਨ, ਪਰ ਇੰਗਲੈਂਡ ਦੀ ਧਰਤੀ ‘ਤੇ ਸਿਰਫ਼ ਤਿੰਨ ਸੀਰੀਜ਼ ਜਿੱਤੀਆਂ ਹਨ | ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਵਿਰਾਟ ਕੋਹਲੀ ਇਸ ਮੈਚ ਤੋਂ ਬਾਹਰ ਹੋ ਸਕਦੇ ਹਨ | ਕੋਹਲੀ ਨੂੰ ਲੱਗੀ ਚੋਟ ਕਾਰਨ ਅਰਾਮ ਦਿੱਤਾ ਜਾ ਸਕਦਾ ਹੈ | ਫਿਲਹਾਲ ਬੋਰਡ ਵਲੋਂ ਇਸਦੀ ਪੁਸ਼ਟੀ ਨਹੀਂ ਕੀਤੀ |