Jasprit Bumrah

IND vs ENG ODI: ਇੰਗਲੈਂਡ ਦੀ ਟੀਮ ‘ਤੇ ਭਾਰੀ ਪਿਆ ਜਸਪ੍ਰੀਤ ਬੁੰਮਰਾਹ, ਪੂਰੀ ਟੀਮ 110 ਦੌੜਾਂ ਬਣਾ ਕੇ ਆਊਟ

ਚੰਡੀਗੜ੍ਹ 12 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਲੰਡਨ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਇੰਗਲੈਂਡ ਦੀ ਟੀਮ ਸਿਰਫ 110 ਦੌੜਾਂ ਬਣਾ ਸਕੀ | ਇੰਗਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪੂਰੀ ਟੀਮ 25.2 ਓਵਰਾਂ ‘ਚ 110 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਵਲੋਂ ਕਪਤਾਨ ਬਟਲਰ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਭਾਰਤ ਵਲੋਂ ਤੇਜ ਗੇਂਦਬਾਜ਼ ਜਸਪ੍ਰੀਤ ਬੁੰਮਰਾਹ (Jasprit Bumrah) ਨੇ 6 ਅਤੇ ਮੁਹੰਮਦ ਸ਼ੰਮੀ ਨੇ 3 ਵਿਕਟਾਂ ਹਾਸਿਲ ਕੀਤੀਆਂ।

Scroll to Top