ਚੰਡੀਗੜ੍ਹ, 30 ਸਤੰਬਰ 2023: (IND vs ENG) ਕ੍ਰਿਕਟ ਵਿਸ਼ਵ ਕੱਪ 2023 ਪੰਜ ਅਕਤੂਬਰ ਤੋਂ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਅਭਿਆਸ ਮੈਚ ਵਿੱਚ ਹਿੱਸਾ ਲੈ ਰਹੀਆਂ ਹਨ। ਭਾਰਤ ਗੁਹਾਟੀ ਵਿੱਚ ਇੰਗਲੈਂਡ ਖ਼ਿਲਾਫ਼ ਆਪਣਾ ਪਹਿਲਾ ਅਭਿਆਸ ਮੈਚ ਖੇਡ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਵਨਡੇ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਮਜ਼ਬੂਤ ਕਰਨ ਉਤਰੀ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਗੁਹਾਟੀ ‘ਚ ਖੇਡੇ ਗਏ ਅਭਿਆਸ ਮੈਚ ‘ਚ ਟਾਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਭਾਰਤੀ ਬੱਲੇਬਾਜ਼ ਸਿਰਫ਼ ਡਰੈਸਿੰਗ ਰੂਮ ਵਿੱਚ ਹਨ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ (IND vs ENG) :-
ਇੰਗਲੈਂਡ: ਡੇਵਿਡ ਮਾਲਨ, ਹੈਰੀ ਬਰੂਕ, ਜੌਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਮੋਇਨ ਅਲੀ, ਸੈਮ ਕੁਰਾਨ, ਆਦਿਲ ਰਾਸ਼ਿਦ, ਕ੍ਰਿਸ ਵੋਕਸ, ਮਾਰਕ ਵੁੱਡ, ਲਿਆਮ ਲਿਵਿੰਗਸਟੋਨ, ਡੇਵਿਡ ਵਿਲੀ, ਰੀਸ ਟੋਪਲੇ, ਗੁਸ ਐਟਕਿੰਸਨ.
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ |