July 7, 2024 4:39 pm
IND vs ENG

IND vs ENG: ਭਾਰਤ ਨੇ ਪਹਿਲੀ ਪਾਰੀ ‘ਚ ਬਣਾਈਆਂ 416 ਦੌੜਾਂ, ਮੀਂਹ ਕਾਰਨ ਮੈਚ ਰੁਕਿਆ

ਚੰਡੀਗੜ੍ਹ 02 ਜੁਲਾਈ 2022: (IND vs ENG) ਦੂਜੇ ਦਿਨ ਦਾ ਖੇਡ ਮੀਂਹ ਕਾਰਨ ਰੋਕ ਦਿੱਤਾ ਗਿਆ ਹੈ। ਮੈਦਾਨ ‘ਨੂੰ ਕਵਰ ਨਾਲ ਢੱਕ ਦਿੱਤਾ ਗਿਆ ਹੈ । ਤਿੰਨ ਓਵਰਾਂ ‘ਚ ਇੰਗਲੈਂਡ ਨੇ 1 ਵਿਕਟ ਦੇ ਨੁਕਸਾਨ ‘ਤੇ 16 ਦੌੜਾਂ ਬਣਾਈਆਂ। ਬੁਮਰਾਹ ਨੇ ਲੀਸ ਨੂੰ ਆਊਟ ਕਰਕੇ ਭਾਰਤ ਨੂੰ ਇਕਲੌਤੀ ਸਫਲਤਾ ਦਿਵਾਈ। ਕ੍ਰੀਜ਼ ‘ਤੇ ਜੈਕ ਕਰਾਊਲੀ ਨਾਲ ਓਲੀ ਪੋਪ ਮੌਜੂਦ ਹੈ।

ਐਜਬੈਸਟਨ ਟੈਸਟ ‘ਚ ਭਾਰਤ ਨੇ ਪਹਿਲੀ ਪਾਰੀ ‘ਚ 416 ਦੌੜਾਂ ਬਣਾਈਆਂ ਸਨ। ਕਪਤਾਨ ਜਸਪ੍ਰੀਤ ਬੁਮਰਾਹ ਨੇ 16 ਗੇਂਦਾਂ ‘ਤੇ 31 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਲਈ ਜੇਮਸ ਐਂਡਰਸਨ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ।ਜਡੇਜਾ ਨੇ 194 ਗੇਂਦਾਂ ‘ਚ 13 ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਭਾਰਤ ਤੋਂ ਬਾਹਰ ਜਡੇਜਾ ਦਾ ਇਹ ਪਹਿਲਾ ਸੈਂਕੜਾ ਸੀ। ਉਸ ਨੇ ਪੰਤ ਲਈ ਸੱਤ 222 ਦੌੜਾਂ ਅਤੇ ਸ਼ਮੀ ਨਾਲ 48 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ।