Site icon TheUnmute.com

IND vs ENG: ਭਾਰਤ ਘਰੇਲੂ ਮੈਦਾਨ ‘ਤੇ ਨਹੀਂ ਹਾਰਿਆ ਪਿਛਲੀਆਂ 17 ਟੀ-20 ਸੀਰੀਜ਼

India vs England

ਚੰਡੀਗੜ੍ਹ, 01 ਫਰਵਰੀ 2025: India vs England: ਭਾਰਤ ਨੇ ਪੁਣੇ ‘ਚ ਖੇਡੇ ਚੌਥੇ ਟੀ-20 ‘ਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜਾ ਕਰ ਲਿਆ ਹੈ | ਭਾਰਤ ਨੇ ਇੰਗਲੈਂਡ ਖਿਲਾਫ ਲਗਾਤਾਰ 5ਵੀਂ ਟੀ-20 ਸੀਰੀਜ਼ ਵੀ ਜਿੱਤੀ ਹੈ | ਇੰਗਲੈਂਡ ਨੇ ਆਖਰੀ ਵਾਰ 2014 ‘ਚ ਲੜੀ ਜਿੱਤੀ ਸੀ। ਭਾਰਤ ਲਈ ਬਦਲਵੇਂ ਖਿਡਾਰੀ ਹਰਸ਼ਿਤ ਰਾਣਾ ਅਤੇ ਸਪਿੰਨਰਾਂ ਨੇ ਮਿਲ ਕੇ 9 ਵਿਕਟਾਂ ਲਈਆਂ।

ਇੰਗਲੈਂਡ ਨੇ ਸ਼ੁੱਕਰਵਾਰ ਨੂੰ ਐਮਸੀਏ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 9 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਅਤੇ ਸ਼ਿਵਮ ਦੂਬੇ ਨੇ 53-53 ਦੌੜਾਂ ਦੀ ਪਾਰੀ ਖੇਡੀ। ਸਾਕਿਬ ਮਹਿਮੂਦ ਨੇ 3 ਵਿਕਟਾਂ ਲਈਆਂ। ਇੰਗਲੈਂਡ ਦੀ ਟੀਮ 19.4 ਓਵਰਾਂ ‘ਚ 166 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਹੈਰੀ ਬਰੂਕ ਨੇ ਅਰਧ ਸੈਂਕੜਾ ਜੜਿਆ। ਹਰਸ਼ਿਤ ਅਤੇ ਰਵੀ ਬਿਸ਼ਨੋਈ ਨੇ 3-3 ਵਿਕਟਾਂ ਹਾਸਲ ਕੀਤੀਆਂ।

ਚੌਥੇ (IND vs ENG) ਟੀ-20 ਦੇ ਅੰਤ ਦੇ ਨਾਲ ਭਾਰਤ ਨੇ ਲੜੀ ਵਿੱਚ ਇੱਕ ਅਜਿੱਤ ਲੀਡ ਹਾਸਲ ਕਰ ਲਈ। ਸੀਰੀਜ਼ ਦਾ ਪੰਜਵਾਂ ਟੀ-20 ਮੈਚ ਭਲਕੇ ਨੂੰ ਮੁੰਬਈ ‘ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਅਤੇ ਦੂਜੇ ਮੈਚ ਵੀ ਜਿੱਤੇ ਸਨ। ਜਦੋਂ ਕਿ ਇੰਗਲੈਂਡ ਨੇ ਤੀਜਾ ਮੈਚ ਜਿੱਤ ਲਿਆ ਸੀ। ਸ਼ਿਵਮ ਦੂਬੇ ਨੂੰ 34 ਗੇਂਦਾਂ ‘ਤੇ 53 ਦੌੜਾਂ ਦੀ ਪਾਰੀ ਖੇਡਣ ਲਈ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।

ਹਰਸ਼ਿਤ ਰਾਣਾ ਬਦਲ ਵਜੋਂ ਮੈਦਾਨ ‘ਚ ਉਤਾਰਿਆ ਗਿਆ। ਹਰਸ਼ਿਤ ਨੂੰ 12ਵੇਂ ਓਵਰ ‘ਚ ਗੇਂਦ ਮਿਲੀ ਅਤੇ ਦੂਜੀ ਗੇਂਦ ‘ਤੇ ਹੀ ਲਿਵਿੰਗਸਟੋਨ ਨੂੰ ਕੈਚ ਦੇ ਦਿੱਤਾ। ਇਸ ਤੋਂ ਬਾਅਦ ਹਰਸ਼ਿਤ ਨੇ 16ਵੇਂ ਓਵਰ ‘ਚ ਜੈਕਬ ਬੇਥੇਲ ਨੂੰ ਅਤੇ 19ਵੇਂ ਓਵਰ ਵਿੱਚ ਜੈਮੀ ਓਵਰਟਨ ਨੂੰ ਪੈਵੇਲੀਅਨ ਭੇਜਿਆ। ਇਹ ਉਸਦੀ ਗੇਂਦਬਾਜ਼ੀ ਸੀ ਜਿਸਨੇ ਇੰਗਲੈਂਡ ਤੋਂ ਮੈਚ ਖੋਹ ਲਿਆ।

ਭਾਰਤ ਨੇ ਘਰੇਲੂ ਟੀ-20 ਅੰਤਰਰਾਸ਼ਟਰੀ ‘ਚ ਪਿਛਲੀਆਂ 17 ਸੀਰੀਜ਼ ‘ਚ ਜਿੱਤ ਦਰਜ ਕੀਤੀ ਹੈ | ਭਾਰਤ ਨੇ ਸ਼ੁੱਕਰਵਾਰ ਨੂੰ ਪੰਜ ਮੈਚਾਂ (India vs England) ਦੀ ਟੀ-20 ਸੀਰੀਜ਼ ‘ਚ 3-1 ਦੀ ਜੇਤੂ ਬੜ੍ਹਤ ਬਣਾ ਲਈ। ਇਹ ਇੰਗਲੈਂਡ ਵਿਰੁੱਧ ਉਨ੍ਹਾਂ ਦੀ ਲਗਾਤਾਰ 5ਵੀਂ ਸੀਰੀਜ਼ ਜਿੱਤ ਵੀ ਸੀ। ਭਾਰਤ ਨੇ ਪਿਛਲੀਆਂ 17 ਘਰੇਲੂ ਸੀਰੀਜ਼ਾਂ ‘ਚੋਂ 15 ਜਿੱਤੀਆਂ ਹਨ, ਜਦੋਂ ਕਿ 2 ਸੀਰੀਜ਼ਾਂ ਡਰਾਅ ਰਹੀਆਂ ਹਨ।

Read More: IND vs ENG T20: ਭਾਰਤ ਨੇ ਚੌਥੇ ਟੀ-20 ਮੈਚ ਦੇ ਪਾਵਰਪਲੇ ‘ਚ ਗੁਆਈਆਂ 3 ਵਿਕਟਾਂ

Exit mobile version