Site icon TheUnmute.com

IND vs ENG: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਭਾਰਤ ਵੱਲੋਂ ਜੈਸਵਾਲ ਤੇ ਹਰਸ਼ਿਤ ਦਾ ਵਨਡੇ ਡੈਬਿਊ

IND vs ENG

ਚੰਡੀਗੜ੍ਹ, 06 ਫਰਵਰੀ 2025: India vs England: ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ (IND vs ENG) ਦਾ ਪਹਿਲਾ ਮੈਚ ਅੱਜ ਨਾਗਪੁਰ ਦੇ ਵਿਦਰਭ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਪਹਿਲੀ ਵਾਰ ਇੱਕ ਰੋਜ਼ਾ ਮੈਚ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ |

ਰੋਹਿਤ ਨੇ ਟਾਸ ਦੌਰਾਨ ਦੱਸਿਆ ਕਿ ਵਿਰਾਟ ਕੋਹਲੀ ਇਸ ਮੈਚ ‘ਚ ਨਹੀਂ ਖੇਡਣਗੇ। ਭਾਰਤੀ ਕਪਤਾਨ ਨੇ ਕਿਹਾ ਕਿ ਕੋਹਲੀ ਦੇ ਗੋਡੇ ਦੀ ਸੱਟ ਲੱਗੀ ਹੈ, ਜਿਸ ਕਾਰਨ ਉਹ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ।

ਯਸ਼ਸਵੀ ਜੈਸਵਾਲ ਵੀ ਇਸ ਮੈਚ ਤੋਂ ਆਪਣਾ ਵਨਡੇ ਡੈਬਿਊ ਕਰਨਗੇ। ਉਨ੍ਹਾਂ ਨੂੰ ਹਰਸ਼ਿਤ ਰਾਣਾ ਦੇ ਨਾਲ ਟੀਮ ਦੀ ਕੈਪ ਵੀ ਪਹਿਨਾਈ ਹੈ। ਯਸ਼ਸਵੀ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਡੈਬਿਊ ਕੈਪ ਦਿੱਤੀ, ਜਦੋਂ ਕਿ ਹਰਸ਼ਿਤ ਨੂੰ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੈਬਿਊ ਕੈਪ ਦਿੱਤੀ।

ਭਾਰਤੀ ਟੀਮ ਛੇ ਮਹੀਨਿਆਂ ਬਾਅਦ ਵਨਡੇ ਕ੍ਰਿਕਟ ‘ਚ ਵਾਪਸੀ ਕਰਨ ਜਾ ਰਹੀ ਹੈ। ਜਦੋਂ ਭਾਰਤ ਵੀਰਵਾਰ ਨੂੰ ਪਹਿਲੇ ਵਨਡੇ ਮੈਚ ‘ਚ ਇੰਗਲੈਂਡ ਨਾਲ ਭਿੜੇਗਾ, ਤਾਂ ਸਾਰਿਆਂ ਦੀਆਂ ਨਜ਼ਰਾਂ ਕਪਤਾਨ ਰੋਹਿਤ ਸ਼ਰਮਾ ਦੇ ਨਾਲ-ਨਾਲ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਦੀਆਂ ਤਿਆਰੀਆਂ ‘ਤੇ ਹੋਣਗੀਆਂ।

ਟੀ-20 ਲੜੀ (IND vs ENG) ‘ਚ ਅੰਗਰੇਜ਼ੀ ਟੀਮ ਨੂੰ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਵਿੱਚ ਜੋਸ਼ ਹੈ। ਟੀਮ ਨੇ ਪਿਛਲੇ ਸਾਲ ਸਿਰਫ਼ 3 ਵਨਡੇ ਮੈਚ ਖੇਡੇ ਸਨ। ਇਹ ਲੜੀ 19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਮਹੱਤਵਪੂਰਨ ਹੈ। ਅਜਿਹੀ ਸਥਿਤੀ ‘ਚ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਲੜੀ ਤੋਂ ਹੀ ਚੈਂਪੀਅਨਜ਼ ਟਰਾਫੀ ਲਈ ਪਲੇਇੰਗ ਕੰਬੀਨੇਸ਼ਨ ਦਾ ਫੈਸਲਾ ਕਰਨਾ ਪਵੇਗਾ।

ਆਸਟ੍ਰੇਲੀਆਈ ਦੌਰੇ ਤੋਂ ਬਾਅਦ, ਰਣਜੀ ਟਰਾਫੀ ‘ਚ ਬੱਲੇ ਨਾਲ ਅਸਫਲਤਾ ਕਾਰਨ ਵਿਰਾਟ ਅਤੇ ਰੋਹਿਤ ਦੇ ਭਵਿੱਖ ‘ਤੇ ਕਈ ਵਾਰ ਸਵਾਲ ਉੱਠੇ ਹਨ। ਇਹ ਰੋਹਿਤ ਲਈ ਤਿੰਨ ਮੈਚਾਂ ਦੀ ਇਸ ਲੜੀ ‘ਚ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਕੇ ਆਲੋਚਕਾਂ ਦੇ ਮੂੰਹ ਬੰਦ ਕਰਨ ਦਾ ਬਹੁਤ ਮਹੱਤਵਪੂਰਨ ਮੌਕਾ ਹੈ।

Read More: ICC T20 Rankings: ਆਈਸੀਸੀ ਟੀ-20 ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚੇ ਅਭਿਸ਼ੇਕ ਸ਼ਰਮਾ

Exit mobile version