ਚੰਡੀਗੜ੍ਹ, 11 ਦਸੰਬਰ 2023: ਇੰਗਲੈਂਡ ਨੇ ਭਾਰਤ ਦੌਰੇ ਲਈ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। 16 ਮੈਂਬਰੀ ਟੀਮ ਦੀ ਕਮਾਨ ਬੇਨ ਸਟੋਕਸ (Ben Stokes) ਦੇ ਹੱਥਾਂ ਵਿੱਚ ਹੈ। ਆਲਰਾਊਂਡਰ ਕ੍ਰਿਸ ਵੋਕਸ ਨੂੰ ਜਗ੍ਹਾ ਨਹੀਂ ਮਿਲੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਤਿੰਨ ਅਨਕੈਪਡ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਤੋਂ ਇਲਾਵਾ ਦੋ ਸਪਿਨਰ ਟਾਮ ਹਾਰਟਲੇਲੀ ਅਤੇ ਸ਼ੋਏਬ ਬਸ਼ੀਰ ਨੂੰ ਚੁਣਿਆ ਗਿਆ।
ਇੰਗਲੈਂਡ ਦੀ ਟੀਮ ਭਾਰਤ ਦੌਰੇ ‘ਤੇ ਪੰਜ ਟੈਸਟ ਮੈਚ ਖੇਡੇਗੀ। ਪਹਿਲਾ ਟੈਸਟ ਮੈਚ 25 ਜਨਵਰੀ ਤੋਂ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ‘ਚ ਹੋਵੇਗਾ। ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ਵਿੱਚ ਖੇਡਿਆ ਜਾਵੇਗਾ। ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।
ਇੰਗਲੈਂਡ ਦੀ ਟੈਸਟ ਟੀਮ: ਬੇਨ ਸਟੋਕਸ (Ben Stokes) (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸ਼ੀਰ, ਹੈਰੀ ਬਰੂਕ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟੌਮ ਹਾਰਟਲੀ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋਅ ਰੂਟ ਅਤੇ ਮਾਰਕ ਵੁੱਡ ਸ਼ਾਮਲ ਹਨ |