Site icon TheUnmute.com

IND vs ENG: ਡੈਬਿਊ ਮੈਚ ‘ਚ ਆਕਾਸ਼ ਦੀ ਤੂਫ਼ਾਨੀ ਗੇਂਦਬਾਜ਼ੀ, ਇੰਗਲੈਂਡ ਦੀ ਅੱਧੀ ਟੀਮ 112 ਦੌੜਾਂ ‘ਤੇ ਪਵੇਲੀਅਨ ਪਰਤੀ

Akash

ਚੰਡੀਗੜ੍ਹ, 23 ਫਰਵਰੀ 2024: (IND vs ENG) ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਮੈਚ ਰਾਂਚੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਜੇਤੂ ਬੜ੍ਹਤ ਹਾਸਲ ਕਰਨਾ ਚਾਹੇਗੀ। ਹੈਦਰਾਬਾਦ ਵਿੱਚ ਪਹਿਲਾ ਮੈਚ ਇੰਗਲੈਂਡ ਨੇ ਜਿੱਤ ਲਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਵਿਸ਼ਾਖਾਪਟਨਮ ਅਤੇ ਰਾਜਕੋਟ ਵਿੱਚ ਜਿੱਤ ਦਰਜ ਕੀਤੀ।

ਪਹਿਲੇ ਦਿਨ ਲੰਚ ਬਰੇਕ ਤੱਕ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਗੁਆ ਕੇ 112 ਦੌੜਾਂ ਬਣਾ ਲਈਆਂ ਸਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਆਪਣਾ ਡੈਬਿਊ ਮੈਚ ਖੇਡ ਰਹੇ ਆਕਾਸ਼ ਦੀਪ (Akash deep) ਨੇ ਆਪਣੇ ਦੂਜੇ ਓਵਰ ‘ਚ ਜੈਕ ਕਰਾਊਲੀ ਨੂੰ ਕਲੀਨ ਬੋਲਡ ਕਰ ਦਿੱਤਾ ਸੀ। ਹਾਲਾਂਕਿ, ਉਹ ਗੇਂਦ ਨੋ ਬਾਲ ਨਿਕਲੀ। ਹਾਲਾਂਕਿ ਆਕਾਸ਼ ਨੇ ਹਾਰ ਨਹੀਂ ਮੰਨੀ ਅਤੇ ਫਿਰ ਉਸ ਨੇ ਬੇਨ ਡਕੇਟ ਨੂੰ ਵਿਕਟਕੀਪਰ ਧਰੁਵ ਜੁਰੇਲ ਹੱਥੋਂ ਕੈਚ ਕਰਵਾ ਲਿਆ।

ਡਕੇਟ 11 ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਉਸ ਨੇ ਓਲੀ ਪੋਪ ਨੂੰ ਉਸੇ ਓਵਰ ਵਿੱਚ ਐਲਬੀਡਬਲਿਊ ਆਊਟ ਕਰ ਦਿੱਤਾ। ਪੋਪ ਖਾਤਾ ਨਹੀਂ ਖੋਲ੍ਹ ਸਕਿਆ। ਇੰਗਲਿਸ਼ ਟੀਮ ਇੱਕ ਓਵਰ ਵਿੱਚ ਦੋ ਵਿਕਟਾਂ ਡਿੱਗਣ ਤੋਂ ਬਾਅਦ ਉਭਰ ਨਹੀਂ ਸਕੀ। ਆਕਾਸ਼ ਨੇ ਵੀ ਕ੍ਰੋਲੇ ਤੋਂ ਬਦਲਾ ਲਿਆ ਅਤੇ ਉਸ ਨੂੰ ਫਿਰ ਤੋਂ ਕਲੀਨ ਬੋਲਡ ਕਰ ਦਿੱਤਾ ਅਤੇ ਕਰਾਊਲੀ 42 ਦੌੜਾਂ ਬਣਾ ਸਕੇ।

ਆਕਾਸ਼ (Akash) ਨੇ ਤਬਾਹੀ ਮਚਾਉਣ ਤੋਂ ਬਾਅਦ ਸਪਿਨਰਾਂ ਦੀ ਵਾਰੀ ਸੀ। ਅਸ਼ਵਿਨ ਨੇ ਜੌਨੀ ਬੇਅਰਸਟੋ ਨੂੰ ਪੈਵੇਲੀਅਨ ਅਤੇ ਰਵਿੰਦਰ ਜਡੇਜਾ ਨੇ ਬੇਨ ਸਟੋਕਸ ਨੂੰ ਪਵੇਲੀਅਨ ਭੇਜ ਕੇ ਅੱਧੀ ਇੰਗਲੈਂਡ ਟੀਮ ਨੂੰ ਪੈਵੇਲੀਅਨ ਭੇਜ ਦਿੱਤਾ। ਇੰਗਲੈਂਡ ਦੀ ਟੀਮ ਪਹਿਲੇ ਦੋ ਘੰਟਿਆਂ ‘ਚ ਹੀ ਮੁਸ਼ਕਿਲ ‘ਚ ਘਿਰਦੀ ਨਜ਼ਰ ਆ ਰਹੀ ਹੈ। ਬੇਅਰਸਟੋ 38 ​​ਦੌੜਾਂ ਅਤੇ ਸਟੋਕਸ ਤਿੰਨ ਦੌੜਾਂ ਬਣਾ ਸਕੇ। ਸਟੋਕਸ ਦੇ ਆਊਟ ਹੁੰਦੇ ਹੀ ਲੰਚ ਦਾ ਐਲਾਨ ਕਰ ਦਿੱਤਾ ਗਿਆ।

Exit mobile version