ਚੰਡੀਗੜ੍ਹ 09 ਦਸੰਬਰ 2022: (IND vs BAN 3rd ODI) ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੰਗਲਾਦੇਸ਼ ਦੇ ਖ਼ਿਲਾਫ ਤੀਜੇ ਵਨਡੇ ਲਈ ਟੀਮ ਇੰਡੀਆ ‘ਚ ਕੁਝ ਬਦਲਾਅ ਕੀਤੇ ਹਨ। ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਕੁਲਦੀਪ ਸੇਨ ਸੱਟਾਂ ਕਾਰਨ ਤੀਜੇ ਵਨਡੇ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਗੇਂਦਬਾਜ਼ ਕੁਲਦੀਪ ਯਾਦਵ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਕੁਲਦੀਪ ਤੀਜਾ ਵਨਡੇ ਖੇਡ ਸਕਦਾ ਹੈ। ਭਾਰਤ ਤੇ ਬੰਗਲਾਦੇਸ਼ ਦਾ ਤੀਜਾ ਵਨਡੇ ਮੈਚ ਕੱਲ੍ਹ 11:30 ਵਜੇ ਸ਼ੁਰੂ ਹੋਵੇਗਾ |
ਬੀਸੀਸੀਆਈ ਨੇ ਵੀ ਰੋਹਿਤ ਸ਼ਰਮਾ ਦੀ ਸੱਟ ਬਾਰੇ ਅਪਡੇਟ ਦਿੱਤੀ ਹੈ। ਦੂਜੇ ਵਨਡੇ ਵਿੱਚ ਫੀਲਡਿੰਗ ਕਰਦੇ ਸਮੇਂ ਰੋਹਿਤ ਨੂੰ ਸੱਟ ਲੱਗ ਗਈ ਸੀ। ਉਸ ਦੇ ਖੱਬੇ ਹੱਥ ਦੇ ਅੰਗੂਠੇ ਵਿੱਚ ਸੱਟ ਲੱਗੀ ਸੀ । ਇਸ ਦੇ ਬਾਵਜੂਦ ਰੋਹਿਤ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਆਏ। ਬੋਰਡ ਨੇ ਕਿਹਾ- ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ ਅਤੇ ਢਾਕਾ ਦੇ ਇੱਕ ਸਥਾਨਕ ਹਸਪਤਾਲ ਵਿੱਚ ਉਸ ਦਾ ਸਕੈਨ ਕੀਤਾ ਗਿਆ। ਰੋਹਿਤ ਨੂੰ ਮਾਹਿਰਾਂ ਦੀ ਸਲਾਹ ਲਈ ਮੁੰਬਈ ਰਵਾਨਾ ਹੋ ਕੀਤਾ ਗਿਆਹੈ ਅਤੇ ਰੋਹਿਤ ਅੰਤਿਮ ਵਨਡੇ ਨਹੀਂ ਖੇਡੇਗਾ। ਆਗਾਮੀ ਟੈਸਟ ਸੀਰੀਜ਼ ਲਈ ਉਸ ਦੀ ਉਪਲਬਧਤਾ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਬੰਗਲਾਦੇਸ਼ ਦੇ ਖਿਲਾਫ ਤੀਜੇ ਵਨਡੇ ਲਈ ਭਾਰਤੀ ਟੀਮ: ਕੇ.ਐੱਲ.ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਜਤ ਪਾਟੀਦਾਰ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਮੁਹੰਮਦ. ਸਿਰਾਜ, ਉਮਰਾਨ ਮਲਿਕ, ਕੁਲਦੀਪ ਯਾਦਵ।