July 4, 2024 4:28 pm
IND vs BAN Test

IND vs BAN Test: ਭਾਰਤ-ਬੰਗਲਾਦੇਸ਼ ਵਿਚਾਲੇ ਦੂਜੇ ਦਿਨ ਦੀ ਖੇਡ ਸਮਾਪਤ, ਭਾਰਤ ਕੋਲ 271 ਦੌੜਾਂ ਦੀ ਬੜ੍ਹਤ

ਚੰਡੀਗੜ੍ਹ 15 ਦਸੰਬਰ 2022: (IND vs BAN Test) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟੋਗ੍ਰਾਮ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਇਸ ਮੈਚ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾਈਆਂ ਸਨ। ਭਾਰਤ ਦੀਆਂ 404 ਦੌੜਾਂ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ ਅੱਠ ਵਿਕਟਾਂ ਗੁਆ ਕੇ 133 ਦੌੜਾਂ ਬਣਾ ਲਈ ਹਨ । ਬੰਗਲਾਦੇਸ਼ ਦੇ ਬੱਲੇਬਾਜ਼ ਭਾਰਤ ਦੇ ਸਪਿਨ ਗੇਂਦਬਾਜ ਕੁਲਦੀਪ ਯਾਦਵ ਦੀ ਫਿਰਕੀ ‘ਚ ਫਸਦੇ ਨਜ਼ਰ ਆਏ | ਕੁਲਦੀਪ ਯਾਦਵ ਨੇ 10 ਓਵਰਾਂ ਵਿਚ 33 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਉਮੇਸ਼ ਯਾਦਵ ਨੂੰ ਇੱਕ ਵਿਕਟ ਮਿਲੀ।

ਭਾਰਤੀ ਟੀਮ ਕੋਲ ਅਜੇ ਵੀ 271 ਦੌੜਾਂ ਦੀ ਬੜ੍ਹਤ ਹੈ ਅਤੇ ਬੰਗਲਾਦੇਸ਼ ਦੀਆਂ ਦੋ ਵਿਕਟਾਂ ਬਾਕੀ ਹਨ। ਵਨਡੇ ਸੀਰੀਜ਼ ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਮੇਹਿਦੀ ਹਸਨ ਮਿਰਾਜ ਅਤੇ ਇਬਾਦਤ ਹਸਨ ਕ੍ਰੀਜ਼ ‘ਤੇ ਹਨ। ਇਨ੍ਹਾਂ ਦੋਵਾਂ ਵਿਚਾਲੇ ਚੰਗੀ ਸਾਂਝੇਦਾਰੀ ਬਣੀ ਹੈ ਅਤੇ ਤੀਜੇ ਦਿਨ ਇਹ ਜੋੜੀ ਆਪਣੀ ਟੀਮ ਨੂੰ ਫਾਲੋਆਨ ਤੋਂ ਬਚਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ ਲਈ ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।

ਦੂਜੇ ਦਿਨ ਭਾਰਤ ਨੇ 278/6 ਦੇ ਸਕੋਰ ਨਾਲ ਆਪਣੀ ਪਾਰੀ ਸ਼ੁਰੂ ਕੀਤੀ ਪਰ ਸ਼੍ਰੇਅਸ ਅਈਅਰ ਜਲਦੀ ਹੀ ਆਊਟ ਹੋ ਗਿਆ | ਸ਼੍ਰੇਅਸ ਅਈਅਰਨੇ 86 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੁਲਦੀਪ ਯਾਦਵ ਅਤੇ ਅਸ਼ਵਿਨ ਨੇ ਅੱਠਵੀਂ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੇ ਸਕੋਰ ਨੂੰ 385 ਦੌੜਾਂ ਤੱਕ ਪਹੁੰਚਾਇਆ। ਅਸ਼ਵਿਨ 58 ਅਤੇ ਕੁਲਦੀਪ 40 ਦੌੜਾਂ ਬਣਾ ਕੇ ਆਊਟ ਹੋਏ। ਅੰਤ ਵਿੱਚ ਉਮੇਸ਼ ਦੇ ਦੋ ਛੱਕਿਆਂ ਦੀ ਮਦਦ ਨਾਲ ਭਾਰਤ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾਈਆਂ।