Site icon TheUnmute.com

IND vs BAN Test: ਕੁਲਦੀਪ ਯਾਦਵ ਦੀ ਫਿਰਕੀ ‘ਚ ਫਸੇ ਬੰਗਲਾਦੇਸ਼ ਦੇ ਬੱਲੇਬਾਜ਼, 102 ਦੌੜਾਂ ‘ਤੇ ਅੱਠ ਆਊਟ

Kuldeep Yadav

ਚੰਡੀਗੜ੍ਹ 15 ਦਸੰਬਰ 2022: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟੋਗ੍ਰਾਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ‘ਚ 404 ਦੌੜਾਂ ਬਣਾਈਆਂ। ਭਾਰਤ ਲਈ ਚੇਤੇਸ਼ਵਰ ਪੁਜਾਰਾ, ਸ਼੍ਰੇਅਸ ਅਈਅਰ ਅਤੇ ਅਸ਼ਵਿਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।

ਕੁਲਦੀਪ ਯਾਦਵ (Kuldeep Yadav) ਦੇ ਸਾਹਮਣੇ ਬੰਗਲਾਦੇਸ਼ ਦੇ ਬੱਲੇਬਾਜ਼ ਡਟੇ ਹੋਏ ਹਨ। ਕੁਲਦੀਪ ਯਾਦਵ ਨੇ ਤਾਇਜੁਲ ਇਸਲਾਮ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ ਹੈ । ਤਾਈਜੁਲ ਨੇ ਚਾਰ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਕੁਲਦੀਪ ਦੀ ਗੁਗਲੀ ‘ਤੇ ਉਹ ਕਲੀਨ ਬੋਲਡ ਹੋ ਗਿਆ। 102 ਦੌੜਾਂ ‘ਤੇ ਅੱਠ ਵਿਕਟਾਂ ਗੁਆਉਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਮੁਸ਼ਕਲ ‘ਚ ਨਜ਼ਰ ਆ ਰਹੀ ਹੈ। ਬੰਗਲਾਦੇਸ਼ ਦੀ ਟੀਮ ਅਜੇ ਵੀ ਭਾਰਤ ਤੋਂ 302 ਦੌੜਾਂ ਪਿੱਛੇ ਹੈ।

Exit mobile version