Site icon TheUnmute.com

IND vs BAN: ਬੰਗਲਾਦੇਸ਼ ਅੱਗੇ ਭਾਰਤੀ ਸਲਾਮੀ ਬੱਲੇਬਾਜ਼ ਫੇਲ, ਜਡੇਜਾ-ਅਸ਼ਵਿਨ ਤੇ ਜੈਸਵਾਲ ਨੇ ਸਾਂਭੀ ਕਮਾਨ

IND vs BAN

ਚੰਡੀਗੜ੍ਹ, 19 ਸਤੰਬਰ 2024: (IND vs BAN 1st Test Match) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋ ਗਈ ਹੈ | ਟੈਸਟ ਮੈਚ ‘ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ | ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ |

ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਨੇ ਭਾਰਤ ਨੂੰ ਸ਼ੁਰੂਆਤੀ ਝਟਕੇ ਦਿੱਤੇ ਅਤੇ ਮਹਿਮੂਦ ਨੇ ਚਾਰ ਵਿਕਟਾਂ ਲੈ ਕੇ ਭਾਰਤੀ ਸਿਖਰਲੇ ਕ੍ਰਮ ਨੂੰ ਢਾਹ ਲਾਈ। ਉੱਥੇ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਯਸ਼ਸਵੀ ਜੈਸਵਾਲ ਦੀ ਤਿਕੜੀ ਨੇ ਭਾਰਤ ਦੀ ਕਮਾਨ ਸੰਭਾਲੀ ਅਤੇ ਇਸ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ।

ਭਾਰਤੀ ਟੀਮ ਨੇ ਖੇਡ ਖਤਮ ਹੋਣ ਤੱਕ 6 ਵਿਕਟਾਂ ਗੁਆ ਕੇ 339 ਦੌੜਾਂ ਬਣਾਈਆਂ ਸਨ। ਭਾਰਤ ਲਈ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸੱਤਵੀਂ ਵਿਕਟ ਲਈ 195 ਦੌੜਾਂ ਦੀ ਸਾਂਝੇਦਾਰੀ ਕੀਤੀ।

ਭਾਰਤ ਦੇ ਸਟਾਰ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ, ਉਥੇ ਜਡੇਜਾ ਅਤੇ ਅਸ਼ਵਿਨ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਭਾਰਤ ਨੂੰ ਮੁਸੀਬਤ ਤੋਂ ਬਚਾਇਆ । ਇਸ ਦੌਰਾਨ ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਵੀ ਪੂਰਾ ਕੀਤਾ। ਪਹਿਲੇ ਦਿਨ ਦੀ ਖੇਡ (IND vs BAN) ਖਤਮ ਹੋਣ ਤੱਕ ਅਸ਼ਵਿਨ 112 ਗੇਂਦਾਂ ‘ਤੇ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 102 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਜਡੇਜਾ 117 ਗੇਂਦਾਂ ‘ਤੇ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 86 ਦੌੜਾਂ ਬਣਾ ਕੇ ਨਾਬਾਦ ਸਨ। ਬੰਗਲਾਦੇਸ਼ ਲਈ ਮਹਿਮੂਦ ਤੋਂ ਇਲਾਵਾ ਨਾਹਿਦ ਰਾਣਾ ਅਤੇ ਮੇਹਦੀ ਹਸਨ ਮਿਰਾਜ ਨੇ ਇਕ-ਇਕ ਵਿਕਟ ਲਈ।

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਛੱਡ ਕੇ ਭਾਰਤ ਦਾ ਸਿਖਰਲਾ ਕ੍ਰਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਕਪਤਾਨ ਰੋਹਿਤ ਸ਼ਰਮਾ ਨੇ ਛੇ ਦੌੜਾਂ, ਵਿਰਾਟ ਕੋਹਲੀ ਨੇ ਛੇ ਦੌੜਾਂ ਬਣਾਈਆਂ ਅਤੇ ਲੰਬੇ ਸਮੇਂ ਬਾਅਦ ਟੈਸਟ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੁਝ ਖਾਸ ਨਹੀਂ ਕਰ ਸਕੇ ਅਤੇ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ |

ਇਸਦੇ ਨਾਲ ਹੀ ਸ਼ੁਭਮਨ ਗਿੱਲ ਦਾ ਬੱਲਾ ਪੂਰੀ ਤਰ੍ਹਾਂ ਫਲਾਪ ਰਿਹਾ ਅਤੇ ਉਹ ਆਪਣਾ ਦੌੜਾਂ ਦਾ ਖਾਤਾ ਵੀ ਨਹੀਂ ਖੋਲ੍ਹ ਸਕੇ | ਇਸ ਦੇ ਨਾਲ ਹੀ ਕੇਐੱਲ ਰਾਹੁਲ ਵੀ ਪਹਿਲੀ ਪਾਰੀ ‘ਚ ਪ੍ਰਭਾਵ ਨਹੀਂ ਪਾ ਸਕੇ ਅਤੇ 16 ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਵਜੋਂ ਆਊਟ ਹੋ ਗਏ।

Exit mobile version