July 7, 2024 6:31 pm
IND vs BAN

IND vs BAN: ਭਾਰਤ-ਬੰਗਲਾਦੇਸ਼ ਵਿਚਾਲੇ ਦੂਜਾ ਵਨਡੇ ਮੈਚ ਕੱਲ੍ਹ, ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ

ਚੰਡੀਗੜ੍ਹ 06 ਦਸੰਬਰ 2022: (IND vs BAN ODI Series) ਭਾਰਤ (India) ਤੇ ਬੰਗਲਾਦੇਸ਼ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਕੱਲ੍ਹ ਖੇਡਿਆ ਜਾਵੇਗਾ | ਇਹ ਮੈਚ ਦੁਪਹਿਰ 11:30 ਵਜੇ ਸ਼ੁਰੂ ਹੋਵੇਗਾ | ਪਹਿਲੇ ਮੈਚ ਵਿੱਚ ਬੰਗਲਾਦੇਸ਼ (Bangladesh) ਨੇ ਭਾਰਤ ਨੂੰ 1 ਵਿਕਟ ਨਾਲ ਹਰਾ ਦਿੱਤਾ ਸੀ , ਜਿਸ ਵਿੱਚ ਖ਼ਰਾਬ ਫ਼ਿਲਡਿੰਗ ਭਾਰਤ ਦੀ ਹਾਰ ਦਾ ਕਾਰਨ ਬਣੀ |

ਹੁਣ ਭਾਰਤ ਲਈ ਦੂਜਾ ਮੈਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇਕਰ ਭਾਰਤੀ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਹਾਰ ਜਾਵੇਗੀ, ਇਸ ਲਈ ਸੀਰੀਜ਼ ‘ਚ ਬਣੇ ਰਹਿਣ ਲਈ ਭਾਰਤ ਨੂੰ ਕਿਸੇ ਵੀ ਕੀਮਤ ‘ਤੇ ਜਿੱਤਣਾ ਜ਼ਰੂਰੀ ਹੈ। ਇਹ ਮੈਚ ਉਸ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ।

ਸਿਖਰ ਧਵਨ ਨੇ ਦੂਜੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਅਸੀਂ ਕੱਲ ਦੇ ਮੈਚ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਾਂ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸੀਂ ਸੀਰੀਜ਼ ਦਾ ਪਹਿਲਾ ਮੈਚ ਹਾਰਿਆ ਹੋਵੇ। ਇਹ ਆਮ ਗੱਲ ਹੈ। ਅਸੀਂ ਜਾਣਦੇ ਹਾਂ ਕਿ ਵਾਪਸੀ ਕਿਵੇਂ ਕਰਨੀ ਹੈ। ਜ਼ਾਹਿਰ ਹੈ ਕਿ ਬੰਗਲਾਦੇਸ਼ ਚੰਗੀ ਕ੍ਰਿਕਟ ਖੇਡ ਰਿਹਾ ਹੈ।

ਜੇਕਰ ਅਸੀਂ ਪਿਛਲੇ ਮੈਚ ਨੂੰ ਦੇਖੀਏ ਤਾਂ ਇਹ ਬਹੁਤ ਰੋਮਾਂਚਕ ਸੀ। ਬੰਗਲਾਦੇਸ਼ ਚੰਗਾ ਖੇਡਿਆ ਅਤੇ ਇਸ ਦਾ ਸਿਹਰਾ ਉਸ ਨੂੰ ਜਾਂਦਾ ਹੈ। ਟੀਮ ਮੀਟਿੰਗ ਵਿੱਚ ਅਸੀਂ ਚਰਚਾ ਕੀਤੀ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਅਸੀਂ ਆਪਣੀ ਖੇਡ ਦਾ ਵਿਸ਼ਲੇਸ਼ਣ ਕੀਤਾ। ਅਸੀਂ ਆਉਣ ਵਾਲੇ ਮੈਚਾਂ ਵਿੱਚ ਡੂੰਘਾ ਪ੍ਰਭਾਵ ਛੱਡਾਂਗੇ।