Site icon TheUnmute.com

IND vs BAN: ਭਾਰਤ ਖ਼ਿਲਾਫ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ, ਕਪਤਾਨ ਤਮੀਮ ਇਕਬਾਲ ਟੀਮ ਤੋਂ ਬਾਹਰ

Tamim Iqbal

ਚੰਡੀਗੜ੍ਹ 01 ਦਸੰਬਰ 2022 : ਭਾਰਤ (India) ਅਤੇ ਬੰਗਲਾਦੇਸ਼ (Bangladesh) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 4 ਦਸੰਬਰ ਤੋਂ ਸ਼ੁਰੂ ਹੋਵੇਗੀ। ਬੰਗਲਾਦੇਸ਼ ਨੂੰ ਸੀਰੀਜ਼ ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਕਪਤਾਨ ਤਮੀਮ ਇਕਬਾਲ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਨਾਲ ਹੀ, 14 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿੱਚ ਵੀ ਉਸਦਾ ਖੇਡਣਾ ਸ਼ੱਕੀ ਹੈ। ਬੰਗਲਾਦੇਸ਼ੀ ਟੀਮ ਨੂੰ ਗੇਂਦਬਾਜ਼ੀ ਵਿੱਚ ਵੀ ਝਟਕਾ ਲੱਗਾ ਹੈ । ਸਵਿੰਗ ਦੇ ਮਾਸਟਰ ਤਸਕੀਨ ਅਹਿਮਦ ਲਈ ਪਹਿਲੇ ਵਨਡੇ ‘ਚ ਖੇਡਣਾ ਮੁਸ਼ਕਿਲ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਤਮੀਮ ਨੂੰ 30 ਨਵੰਬਰ ਨੂੰ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਅਭਿਆਸ ਮੈਚ ਦੌਰਾਨ ਸੱਟ ਲੱਗ ਗਈ ਸੀ। ਸੱਟ ਕਾਰਨ ਤਮੀਮ ਨੂੰ ਦੋ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਵਨਡੇ ਸੀਰੀਜ਼ ਦਾ ਆਖਰੀ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਚਾਰ ਦਿਨ ਬਾਅਦ ਪਹਿਲਾ ਟੈਸਟ ਹੋਵੇਗਾ। ਅਜਿਹੇ ‘ਚ ਤਮੀਮ ਨਾ ਸਿਰਫ ਵਨਡੇ ‘ਚ ਖੇਡਣਗੇ ਸਗੋਂ ਜੇਕਰ ਉਹ ਫਿੱਟ ਨਹੀਂ ਰਹਿੰਦੇ ਤਾਂ ਉਹ ਪਹਿਲੇ ਟੈਸਟ ਤੋਂ ਵੀ ਬਾਹਰ ਹੋ ਸਕਦੇ ਹਨ। ਤਮੀਮ ਦੀ ਜਗ੍ਹਾ ਵਨਡੇ ਸੀਰੀਜ਼ ਲਈ ਕਪਤਾਨ ਦਾ ਐਲਾਨ ਹੋਣਾ ਬਾਕੀ ਹੈ।

Exit mobile version