ਚੰਡੀਗੜ੍ਹ 22 ਦਸੰਬਰ 2022: ਭਾਰਤ (India) ਅਤੇ ਬੰਗਲਾਦੇਸ਼ (Bangladesh) ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖ਼ਰੀ ਮੈਚ ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖ਼ਤਮ ਹੋ ਚੁੱਕੀ ਹੈ ਅਤੇ ਭਾਰਤੀ ਟੀਮ ਬੰਗਲਾਦੇਸ਼ ਦੇ ਸਕੋਰ ਤੋਂ 208 ਦੌੜਾਂ ਪਿੱਛੇ ਹੈ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾਈਆਂ ਸਨ।
ਇਸਦੇ ਜਵਾਬ ‘ਚ ਭਾਰਟੀ ਟੀਮ (India) ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕੋਈ ਵਿਕਟ ਗੁਆਏ 19 ਦੌੜਾਂ ਬਣਾ ਲਈਆਂ ਹਨ। ਭਾਰਤ ਦੀ ਸਲਾਮੀ ਜੋੜੀ ਕ੍ਰੀਜ਼ ‘ਤੇ ਹੈ ਅਤੇ ਰਾਹੁਲ-ਗਿੱਲ ਦੂਜੇ ਦਿਨ ਭਾਰਤੀ ਪਾਰੀ ਦੀ ਅਗਵਾਈ ਕਰਨਗੇ।
ਪਿਛਲੇ ਮੈਚ ਵਿੱਚ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਵਾਲੇ ਕੁਲਦੀਪ ਯਾਦਵ ਨੂੰ ਇਸ ਮੈਚ ਵਿੱਚ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ । ਉਨ੍ਹਾਂ ਦੀ ਜਗ੍ਹਾ ਜੈਦੇਵ ਉਨਾਦਕਟ ਨੂੰ ਮੌਕਾ ਮਿਲਿਆ ਹੈ। ਕੁਲਦੀਪ ਨੇ ਪਿਛਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਮੈਚ ਦਾ ਪਲੇਅਰ ਵੀ ਬਣਿਆ। ਇਸ ਦੇ ਬਾਵਜੂਦ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਭਾਰਤੀ ਟੀਮ ਪ੍ਰਬੰਧਨ ਦੇ ਇਸ ਫੈਸਲੇ ‘ਤੇ ਕਾਫੀ ਹੰਗਾਮਾ ਹੋਇਆ। ਸੁਨੀਲ ਗਾਵਸਕਰ ਤੋਂ ਲੈ ਕੇ ਅੰਜੁਮ ਚੋਪੜਾ ਤੱਕ ਕਈ ਸਾਬਕਾ ਕ੍ਰਿਕਟਰਾਂ ਨੇ ਕੁਲਦੀਪ ਨੂੰ ਬਾਹਰ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ।