ਚੰਡੀਗੜ੍ਹ 02 ਨਵੰਬਰ 2022: (IND vs BAN T20)ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ (India) ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ | ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 184 ਦੌੜਾਂ ਬਣਾਈਆਂ। ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 185 ਦੌੜਾਂ ਬਣਾਉਣੀਆਂ ਸਨ, ਪਰ ਮੈਚ ਵਿਚ ਬਾਰਿਸ਼ ਪੈਣ ਕਾਰਨ ਮੈਚ ਰੋਕਣਾ ਪਿਆ।
ਇਸਦੇ ਨਾਲ ਹੀ ਬਾਰਿਸ਼ ਕਾਰਨ ਡਕਵਰਥ ਲੁਈਸ ਨਿਯਮ ਮੁਤਾਬਕ ਬੰਗਲਾਦੇਸ਼ ਨੂੰ 16 ਓਵਰਾਂ ‘ਚ ਜਿੱਤ ਲਈ 151 ਦੌੜਾਂ ਦਾ ਟੀਚਾ ਮਿਲਿਆ। ਬੰਗਲਾਦੇਸ਼ (Bangladesh) ਟੀਮ 6 ਵਿਕਟਾਂ ਦੇ ਨੁਕਸਾਨ ‘ਤੇ 16 ਓਵਰਾਂ ਵਿਚ 145 ਦੌੜਾਂ ਬਣਾ ਸਕੀ । ਬੰਗਲਾਦੇਸ਼ ਦੇ ਲਿਟਨ ਦਾਸ 59 ਬਣਾਈਆਂ ਅਤੇ ਨਜਮੁਲ ਹਸਨ ਸ਼ਾਂਤੋ ਸੱਤ ਦੌੜਾਂ ਬਣਾ ਕੇ ਨਾਬਾਦ ਰਹੇ ।ਭਾਰਤ ਵਲੋਂ ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ | ਇਸਦੇ ਨਾਲ ਹੀ ਭਾਰਤ ਦਾ ਸੈਮੀਫਾਈਨਲ ਖੇਡਣਾ ਲਗਭਗ ਤੈਅ ਹੈ |