ਚੰਡੀਗੜ੍ਹ 22 ਦਸੰਬਰ 2022: (IND vs BAN 2nd Test) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਢਾਕਾ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ 1-0 ਨਾਲ ਅੱਗੇ ਹੈ। ਹੁਣ ਦੂਜਾ ਮੈਚ ਵੀ ਜਿੱਤ ਕੇ ਭਾਰਤ ਸੀਰੀਜ਼ 2-0 ਨਾਲ ਆਪਣੇ ਨਾਂ ਕਰਨਾ ਚਾਹੇਗਾ। ਬੰਗਲਾਦੇਸ਼ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪਹਿਲੇ ਦਿਨ ਲੰਚ ਤੋਂ ਬਾਅਦ ਬੰਗਲਾਦੇਸ਼ ਨੇ 30 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 93 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ਾਕਿਬ ਅਲ ਹਸਨ 16 ਦੌੜਾਂ ਬਣਾ ਕੇ ਆਊਟ ਹੋ ਗਏ ਹਨ, ਇਸਦੇ ਨਾਲ ਹੀ ਨਜਮੁਲ ਹੁਸੈਨ ਅਤੇ ਜ਼ਾਕਿਰ ਹਸਨ ਆਊਟ ਹੋ ਗਏ ਹਨ |
ਹੁਣ ਰਹੀਮ ਅਤੇ ਮੋਮਿਨੁਲ ਹੱਕ 23 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਲਈ ਪਹਿਲੇ ਸੈਸ਼ਨ ਵਿੱਚ ਜੈਦੇਵ ਉਨਾਦਕਟ ਅਤੇ ਰਵੀਚੰਦਰਨ ਅਸ਼ਵਿਨ ਨੇ ਇੱਕ-ਇੱਕ ਵਿਕਟ ਲਈ। ਭਾਰਤੀ ਟੀਮ ਨੇ ਇਸ ਸੈਸ਼ਨ ਵਿੱਚ ਵਿਕਟ ਲੈਣ ਦੇ ਤਿੰਨ ਮੌਕੇ ਗੁਆਏ। ਇਸ ਮੈਚ ‘ਚ ਭਾਰਤ ਨੂੰ ਆਉਣ ਵਾਲੇ ਸੈਸ਼ਨ ‘ਚ ਅਜਿਹੇ ਮੌਕਿਆਂ ਦਾ ਫਾਇਦਾ ਉਠਾਉਣਾ ਹੋਵੇਗਾ। ਤਦ ਹੀ ਟੀਮ ਇੰਡੀਆ ਮੈਚ ਜਿੱਤ ਸਕੇਗੀ। ਬੰਗਲਾਦੇਸ਼ ਲਈ ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਜ਼ਾਕਿਰ 15 ਅਤੇ ਸ਼ਾਂਤੋ 24 ਦੌੜਾਂ ‘ਤੇ ਆਊਟ ਹੋਏ।