Site icon TheUnmute.com

IND vs AUS: ਟੈਸਟ ਮੈਚ ‘ਚ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਕਿਉਂ ਬੰਨ੍ਹੀਆਂ ਕਾਲੀ ਪੱਟੀਆਂ ?

Australian team

ਚੰਡੀਗੜ੍ਹ, 06 ਦਸੰਬਰ 2024: IND vs AUS 2nd Test Match Live Score: ਐਡੀਲੇਡ ‘ਚ ਭਾਰਤ ਅਤੇ ਆਸਟ੍ਰੇਲੀਆ (Australian team) ਵਿਚਾਲੇ ਖੇਡੇ ਜਾ ਰਹੇ ਬਾਰਡਰ- ਗਾਵਸਕਰ ਟਰਾਫੀ (BGT 2024-25) ਦੇ ਦੂਜੇ ਟੈਸਟ ਮੈਚ ‘ਚ ਭਾਰਤ ਦੀ ਪਹਿਲੀ ਪਾਰੀ 180 ਦੌੜਾਂ ‘ਤੇ ਸਮਾਪਤ ਹੋ ਗਈ ਹੈ |

ਮੈਚ ਦੌਰਾਨ ਆਸਟ੍ਰੇਲੀਆ (Australian team) ਦੀ ਟੀਮ ਦੇ ਖਿਡਾਰੀਆਂ ਨੇ ਆਪਣੀਆਂ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਖਿਡਾਰੀ ਸੋਗ ਦਿਖਾਉਣ ਅਤੇ ਸ਼ਰਧਾਂਜਲੀ ਦੇਣ ਲਈ ਇਸ ਕਾਲੇ ਪੱਟੀ ਨੂੰ ਪਹਿਨਦੇ ਹਨ। ਇਸ ਕਾਰਨ ਕੰਗਾਰੂ ਟੀਮ ਵੀ ਇਹ ਪੱਟੀ ਬੰਨ੍ਹ ਕੇ ਉਤਰੀ। ਦਰਅਸਲ 10 ਸਾਲ ਪਹਿਲਾਂ ਘਰੇਲੂ ਮੈਚ ‘ਚ ਇਸ ਦੇ ਨੌਜਵਾਨ ਬੱਲੇਬਾਜ਼ ਫਿਲਿਪ ਹਿਊਜ਼ ਦੀ ਸਿਰ ‘ਤੇ ਗੇਂਦ ਲੱਗਣ ਨਾਲ ਮੌਤ ਹੋ ਗਈ ਸੀ। ਉਦੋਂ ਹਿਊਜ਼ ਸਿਰਫ਼ 25 ਸਾਲ ਦੇ ਸਨ | ਕ੍ਰਿਕਟ ਆਸਟ੍ਰੇਲੀਆ ਨੇ ਦਿਨ-ਰਾਤ ਦੇ ਮੈਚ ਦੌਰਾਨ ਹਿਊਜ਼ ਦੀ 10ਵੀਂ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਫੈਸਲਾ ਕੀਤਾ ਸੀ।

ਕ੍ਰਿਕਟ ਜਗਤ ‘ਚ ਇਸ ਦਰਦਨਾਕ ਘਟਨਾ ਨੇ ਪੂਰੇ ਕ੍ਰਿਕਟ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਨੂੰ ਨਾ ਤਾਂ ਆਸਟ੍ਰੇਲੀਆਈ ਟੀਮ ਅਤੇ ਨਾ ਹੀ ਬਾਕੀ ਖਿਡਾਰੀ ਅਤੇ ਕ੍ਰਿਕਟ ਜਗਤ ਦੇ ਪ੍ਰਸ਼ੰਸਕ ਅੱਜ ਵੀ ਭੁੱਲੇ ਹਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਇਆਨ ਰੈੱਡਪਾਥ ਦੀ 1 ਦਸੰਬਰ ਨੂੰ ਮੌਤ ਹੋ ਗਈ ਸੀ। ਰੈੱਡਪਾਥ 83 ਸਾਲ ਦੇ ਸਨ ਅਤੇ ਕੰਗਾਰੂ ਟੀਮ ਨੇ ਉਨ੍ਹਾਂ ਦੀ ਮੌਤ ‘ਤੇ ਸੋਗ ਮਨਾਉਣ ਲਈ ਇਹ ਆਰਮ ਬੈਂਡ ਪਹਿਨਿਆ ਹੈ।

ਜਿਕਰਯੋਗ ਹੈ ਕਿ ਰੈੱਡਪਾਥ ਨੇ 1964 ਤੋਂ 1976 ਤੱਕ ਆਸਟਰੇਲੀਆ ਲਈ ਟੈਸਟ ਅਤੇ ਵਨਡੇ ਕ੍ਰਿਕਟ ਖੇਡਿਆ। 66 ਟੈਸਟ ਮੈਚਾਂ ਦੇ ਆਪਣੇ ਕਰੀਅਰ ‘ਚ ਉਸ ਨੇ 8 ਸੈਂਕੜਿਆਂ ਅਤੇ 31 ਅਰਧ ਸੈਂਕੜਿਆਂ ਦੀ ਮਦਦ ਨਾਲ 4837 ਦੌੜਾਂ ਬਣਾਈਆਂ |

Exit mobile version