ਚੰਡੀਗੜ੍ਹ, 03 ਦਸੰਬਰ 2023: (IND vs AUS) ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਨੌਜਵਾਨ ਭਾਰਤੀ ਟੀਮ ਐਤਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਆਸਟ੍ਰੇਲੀਆ ਨਾਲ ਭਿੜੇਗੀ। ਭਾਰਤੀ ਟੀਮ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ, ਪਰ ਉਹ ਫਾਈਨਲ ਮੈਚ ਜਿੱਤ ਕੇ ਫਰਕ ਨੂੰ 4-1 ਨਾਲ ਵਧਾਉਣਾ ਚਾਹੇਗੀ।
ਜੇਕਰ ਭਾਰਤੀ ਟੀਮ ਇਹ ਸੀਰੀਜ਼ 4-1 ਨਾਲ ਜਿੱਤ ਜਾਂਦੀ ਹੈ ਤਾਂ ਉਹ ਇਸ ਫਾਰਮੈਟ ‘ਚ ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਵੱਡੇ ਫਰਕ ਨਾਲ ਸੀਰੀਜ਼ ਜਿੱਤ ਲਵੇਗੀ। ਪਹਿਲੀ ਵਾਰ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ।