Site icon TheUnmute.com

IND vs AUS: ਭਾਰਤ-ਆਸਟ੍ਰੇਲੀਆ ਵਿਚਾਲੇ ਟੈਸਟ ਮੈਚ ‘ਚ ਮੀਂਹ ਕਾਰਨ ਚੌਥੀ ਵਾਰ ਰੁਕੀ ਖੇਡ

IND vs AUS

ਚੰਡੀਗੜ੍ਹ, 16 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ‘ਚ ਖੇਡਿਆ ਜਾ ਰਿਹਾ ਹੈ, ਪਰ ਮੀਂਹ ਤੋਂ ਬਾਅਦ ਇੱਕ ਵਾਰ ਫਿਰ ਤੋਂ ਖੇਡ ਰੋਕ ਦਿੱਤੀ ਹੈ | ਇਹ ਅੱਜ ਚੌਥੀ ਵਾਰ ਹੈ ਜਦੋਂ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ ਹੈ।

ਭਾਰਤ ਨੂੰ ਚੌਥਾ ਝਟਕਾ 44 ਦੇ ਸਕੋਰ ‘ਤੇ ਲੱਗਾ, ਜਿਕਰਯੋਗ ਹੈ ਕਿ 2021 ‘ਚ ਗਾਬਾ ‘ਚ ਜਿੱਤ ਦੀ ਅਗਵਾਈ ਕਰਨ ਵਾਲੇ ਰਿਸ਼ਭ ਪੰਤ 9 ਦੌੜਾਂ ਬਣਾ ਕੇ ਆਊਟ ਹੋ ਗਏ ਹਨ । ਕਪਤਾਨ ਕਮਿੰਸ ਨੇ ਪੰਤ ਨੂੰ ਵਿਕਟਕੀਪਰ ਕੈਰੀ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਰਾਹੁਲ ਨੇ ਸ਼ਾਨਦਾਰ ਚੌਕਾ ਜੜਿਆ ਪਰ ਮੀਂਹ ਕਾਰਨ ਖੇਡ ਨੂੰ ਫਿਰ ਰੋਕਣਾ ਪਿਆ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ (IND vs AUS) ‘ਚ 445 ਦੌੜਾਂ ਬਣਾਈਆਂ।

ਜਦੋਂ ਤੱਕ ਮੀਂਹ ਕਾਰਨ ਖੇਡ ਨੂੰ ਰੋਕਿਆ ਗਿਆ, ਉਦੋਂ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਗੁਆ ਕੇ 48 ਦੌੜਾਂ ਬਣਾ ਲਈਆਂ ਸਨ। ਫਿਲਹਾਲ ਕੇਐੱਲ ਰਾਹੁਲ 30 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਇਸ ਮਾਮਲੇ ‘ਚ ਭਾਰਤ ਅਜੇ ਵੀ 397 ਦੌੜਾਂ ਨਾਲ ਪਿੱਛੇ ਹੈ। ਸੋਮਵਾਰ ਨੂੰ ਆਸਟ੍ਰੇਲੀਆ (Australia) ਨੇ ਸੱਤ ਵਿਕਟਾਂ ‘ਤੇ 405 ਦੌੜਾਂ ਤੋਂ ਖੇਡ ਦੀ ਸ਼ੁਰੂਆਤ ਕੀਤੀ ਅਤੇ 40 ਦੌੜਾਂ ਦੇ ਸਕੋਰ ‘ਤੇ ਆਖਰੀ ਤਿੰਨ ਵਿਕਟਾਂ ਗੁਆ ਦਿੱਤੀਆਂ।

Read More: Virat Kohli: ਆਸਟ੍ਰੇਲੀਆ ਖ਼ਿਲਾਫ ਆਪਣਾ 100 ਅੰਤਰਰਾਸ਼ਟਰੀ ਮੈਚ ਖੇਡਣਗੇ ਵਿਰਾਟ ਕੋਹਲੀ

Exit mobile version