Site icon TheUnmute.com

IND vs AUS Semi-Final: ਆਸਟ੍ਰੇਲੀਆ ਨੇ ਭਾਰਤ ਸਾਹਮਣੇ 265 ਦੌੜਾਂ ਦਾ ਟੀਚਾ ਰੱਖਿਆ

IND vs AUS Semi-Final

ਚੰਡੀਗੜ੍ਹ, 04 ਮਾਰਚ 2025: IND vs AUS Semi-Final: ਆਸਟ੍ਰੇਲੀਆ ਨੇ ਕਪਤਾਨ ਸਟੀਵ ਸਮਿਥ ਅਤੇ ਐਲੇਕਸ ਕੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਮੈਚ ‘ਚ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ ਹੈ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮਿਥ ਦੀਆਂ 96 ਗੇਂਦਾਂ ‘ਤੇ 73 ਦੌੜਾਂ ਅਤੇ ਐਲੇਕਸ ਕੈਰੀ ਦੀਆਂ 57 ਗੇਂਦਾਂ ‘ਤੇ 61 ਦੌੜਾਂ ਦੀ ਮੱਦਦ ਨਾਲ 49.3 ਓਵਰਾਂ’ਚ 264 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦੋਂ ਕਿ ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਨੂੰ ਦੋ-ਦੋ ਵਿਕਟਾਂ ਮਿਲੀਆਂ। ਇਸ ਦੌਰਾਨ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਨੂੰ ਇੱਕ-ਇੱਕ ਸਫਲਤਾ ਮਿਲੀ।

ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਭਾਰਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ, ਭਾਰਤੀ ਕਪਤਾਨ ਰੋਹਿਤ ਸ਼ਰਮਾ ਵਨਡੇ ‘ਚ ਲਗਾਤਾਰ 14ਵੀਂ ਵਾਰ ਟਾਸ ਹਾਰ ਗਏ ਹਨ। ਆਸਟ੍ਰੇਲੀਆ ਨੇ ਸੈਮੀਫਾਈਨਲ ਮੈਚ (IND vs AUS) ਲਈ ਪਲੇਇੰਗ-11 ‘ਚ ਦੋ ਬਦਲਾਅ ਕੀਤੇ ਹਨ। ਕੂਪਰ ਕੋਨੋਲੀ ਨੇ ਮੈਥਿਊ ਸ਼ਾਰਟ ਦੀ ਜਗ੍ਹਾ ਲਈ ਹੈ, ਜਦੋਂ ਕਿ ਤਨਵੀਰ ਸੰਘਾ ਸਪੈਂਸਰ ਜੌਹਨਸਨ ਦੀ ਜਗ੍ਹਾ ਆਏ ਹਨ। ਭਾਰਤੀ ਟੀਮ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤੀ ਟੀਮ ਇਸ ਮੈਚ ਵਿੱਚ ਵੀ ਚਾਰ ਸਪਿਨਰਾਂ ਨਾਲ ਖੇਡ ਰਹੀ ਹੈ।

Read More: IND vs AUS: ਭਾਰਤ ਤੇ ਆਸਟ੍ਰੇਲੀਆ ਮੈਚ ਦੀ ਪਿੱਚ ਰਿਪੋਰਟ, ਕਿਹੜੀ ਟੀਮ ਦਾ ਪਲੜਾ ਭਾਰੀ ?

Exit mobile version