Site icon TheUnmute.com

IND vs AUS: ਸਿਡਨੀ ਟੈਸਟ ਮੈਚ ‘ਚ ਰਿਸ਼ਵ ਪੰਤ ਤੇ ਯਸ਼ਸਵੀ ਜੈਸਵਾਲ ਨੇ ਤੋੜੇ ਵੱਡੇ ਰਿਕਾਰਡ

Rishabh Pant

ਚੰਡੀਗੜ੍ਹ, 04 ਜਨਵਰੀ 2024: IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਸਿਡਨੀ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਰਿਸ਼ਵ ਪੰਤ (Rishabh Pant) ਆਪਣੇ ਧਮਾਕੇਦਾਰ ਅੰਦਾਜ ‘ਚ ਨਜ਼ਰ ਆਏ | ਪੰਤ ਨੇ ਸਿਡਨੀ ‘ਚ ਚੌਕੇ ਅਤੇ ਛੱਕੇ ਲਗਾਏ ਅਤੇ ਇਸ ਸੀਰੀਜ਼ ‘ਚ ਪਹਿਲੀ ਵਾਰ ਉਹ ਆਪਣੇ ਪੁਰਾਣੇ ਰੰਗ ‘ਚ ਨਜ਼ਰ ਆਏ।

ਇਸ ਸੀਰੀਜ਼ ‘ਚ ਰਿਸ਼ਵ ਪੰਤ ਨੇ 50 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ ਅਤੇ ਆਸਟ੍ਰੇਲੀਆ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਪੰਤ 33 ਗੇਂਦਾਂ ‘ਚ ਛੇ ਚੌਕਿਆਂ ਤੇ ਚਾਰ ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਏ।

ਭਾਰਤੀ ਦੀ ਦੂਜੀ ਪਾਰੀ ‘ਚ ਪੰਤ ਨੇ 29 ਗੇਂਦਾਂ ‘ਚ ਅਰਧ ਸੈਂਕੜਾ ਜੜਿਆ ਹੈ । ਆਸਟ੍ਰੇਲੀਆ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਦਾ ਇਹ ਟੈਸਟ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ 1895 ‘ਚ ਇੰਗਲੈਂਡ ਦੇ ਜੌਹਨ ਬ੍ਰਾਊਨ ਨੇ ਮੈਲਬੋਰਨ ‘ਚ ਅਰਧ ਸੈਂਕੜਾ ਜੜਿਆ ਸੀ ਅਤੇ 1975 ‘ਚ ਰਾਏ ਫਰੈਡਰਿਕਸ ਨੇ ਪਰਥ ‘ਚ 33 ਗੇਂਦਾਂ ‘ਚ ਅਰਧ ਸੈਂਕੜਾ ਜੜਿਆ ਸੀ।

ਇਸ ਦੇ ਨਾਲ ਹੀ ਟੈਸਟ ‘ਚ ਗੇਂਦਾਂ ਦੇ ਮਾਮਲੇ ‘ਚ ਭਾਰਤ ਦਾ ਇਹ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਪੰਤ ਇਕ ਗੇਂਦ ਨਾਲ ਆਪਣੇ ਹੀ ਤਿੰਨ ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਏ। 2022 ‘ਚ ਪੰਤ (Rishabh Pant) ਨੇ ਬੈਂਗਲੁਰੂ ਵਿੱਚ ਸ਼੍ਰੀਲੰਕਾ ਦੇ ਖਿਲਾਫ 22 ਗੇਂਦਾਂ ‘ਚ ਅਰਧ ਸੈਂਕੜਾ ਜੜਿਆ ਸੀ। ਇਸ ਮਾਮਲੇ ‘ਚ ਕਪਿਲ ਦੇਵ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਨੇ 1982 ‘ਚ ਕਰਾਚੀ ‘ਚ ਪਾਕਿਸਤਾਨ ਦੇ ਖ਼ਿਲਾਫ 30 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।

ਯਸ਼ਸਵੀ ਜੈਸਵਾਲ ਨੇ ਬਣਾਇਆ ਇੱਕ ਖਾਸ ਰਿਕਾਰਡ (Yashaswi Jaiswal Created a Special Record)

ਇਸ ਮੈਚ ‘ਚ ਯਸ਼ਸਵੀ ਜੈਸਵਾਲ (Yashaswi Jaiswal) ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕੀਤਾ ਹੈ। ਭਾਰਤ 1932 ਤੋਂ ਟੈਸਟ ਕ੍ਰਿਕਟ ਖੇਡ ਰਿਹਾ ਹੈ ਅਤੇ ਇਹ ਆਪਣੇ 92 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੈ। ਯਸ਼ਸਵੀ ਨੇ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਖਿਲਾਫ਼ ਦੌੜਾਂ ਬਣਾ ਕੇ ਇਹ ਰਿਕਾਰਡ ਬਣਾਇਆ ਹੈ। ਯਸ਼ਸਵੀ ਨੇ ਸਿਡਨੀ ਟੈਸਟ ਦੀ ਦੂਜੀ ਪਾਰੀ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 35 ਗੇਂਦਾਂ ‘ਚ 22 ਦੌੜਾਂ ਬਣਾਈਆਂ। ਇਸ ਨਾਲ ਉਹ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਦੇ ਵਿਸ਼ੇਸ਼ ਕਲੱਬ ‘ਚ ਸ਼ਾਮਲ ਹੋ ਗਿਆ।

ਮੈਚ ‘ਚ ਯਸ਼ਸਵੀ ਨੇ ਸਟਾਰਕ ਦੇ ਪਹਿਲੇ ਓਵਰ ‘ਚ 16 ਦੌੜਾਂ ਬਣਾਈਆਂ। ਉਨਾਂਹ ਨੇ ਸਟਾਰਕ ਦੇ ਪਹਿਲੇ ਓਵਰ ‘ਚ ਚਾਰ ਚੌਕੇ ਜੜੇ। ਯਸ਼ਸਵੀ ਨੇ ਓਵਰ ਦੀ ਦੂਜੀ, ਤੀਜੀ, ਚੌਥੀ ਅਤੇ ਛੇਵੀਂ ਗੇਂਦ ‘ਤੇ ਚੌਕੇ ਲਗਾਏ ਅਤੇ 16 ਦੌੜਾਂ ਬਣਾਈਆਂ। ਭਾਰਤ ਦੇ ਟੈਸਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਮੈਚ ਦੀ ਇੱਕ ਪਾਰੀ ‘ਚ ਇੰਨੀਆਂ ਦੌੜਾਂ ਬਣਾਈਆਂ ਹਨ। ਇਹ ਟੈਸਟ ਪਾਰੀ ਦੇ ਪਹਿਲੇ ਓਵਰ ‘ਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ।

ਯਸ਼ਸਵੀ ਜੈਸਵਾਲ ਦੀਆਂ ਆਸਟ੍ਰੇਲੀਆ ਖ਼ਿਲਾਫ ਸੀਰੀਜ਼ ‘ਚ ਦੌੜਾਂ (Yashaswi Jaiswal’s runs in the Series against Australia)

ਯਸ਼ਸਵੀ ਜੈਸਵਾਲ ਨੇ 10 ਪਾਰੀਆਂ ‘ਚ 391 ਦੌੜਾਂ ਬਣਾ ਕੇ ਸੀਰੀਜ਼ ਦਾ ਅੰਤ ਕੀਤਾ। ਇਸ ਦੌਰਾਨ ਜੈਸਵਾਲ ਦੀ ਔਸਤ 43.44 ਰਹੀ। ਯਸ਼ਸਵੀ ਨੇ ਇਸ ਦੌਰਾਨ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਲਗਾਏ। ਆਸਟ੍ਰੇਲੀਆ ‘ਚ ਇਹ ਜੈਸਵਾਲ ਦੀ ਪਹਿਲੀ ਟੈਸਟ ਸੀਰੀਜ਼ ਸੀ। ਉਹ ਆਸਟ੍ਰੇਲੀਆ ‘ਚ ਆਪਣੀ ਪਹਿਲੀ ਟੈਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ਾਂ ਦੇ ਮਾਮਲੇ ‘ਚ ਚੌਥੇ ਸਥਾਨ ‘ਤੇ ਹੈ।

ਭਾਰਤ ਦੇ ਮੁਰਲੀ ​​ਵਿਜੇ ਨੇ 2014/15 ‘ਚ 482 ਦੌੜਾਂ ਬਣਾਈਆਂ, ਵਰਿੰਦਰ ਸਹਿਵਾਗ ਨੇ 2003/04 ‘ਚ 464 ਦੌੜਾਂ ਬਣਾਈਆਂ ਅਤੇ ਸੁਨੀਲ ਗਾਵਸਕਰ ਨੇ 1977/78 ‘ਚ ਆਪਣੀ ਪਹਿਲੀ ਟੈਸਟ ਲੜੀ ‘ਚ 450 ਦੌੜਾਂ ਬਣਾਈਆਂ ਸਨ।

Read More: IND vs AUS: ਸਿਡਨੀ ਟੈਸਟ ਅੱਧ ਵਿਚਾਲੇ ਛੱਡ ਕੇ ਹਸਪਤਾਲ ਜਾਂਦੇ ਦਿਖੇ ਜਸਪ੍ਰੀਤ ਬੁਮਰਾਹ, ਜਾਣੋ ਕਾਰਨ

Exit mobile version