Site icon TheUnmute.com

IND vs AUS: ਇੰਦੌਰ ਟੈਸਟ ‘ਚ ਚੱਲਿਆ ਸਪਿਨਰਾਂ ਦਾ ਜਾਦੂ, ਭਾਰਤ ਨੇ ਆਸਟ੍ਰੇਲੀਆ ਸਾਹਮਣੇ ਰੱਖਿਆ 76 ਦੌੜਾਂ ਦਾ ਟੀਚਾ

IND vs AUS

ਚੰਡੀਗੜ੍ਹ 2 ਮਾਰਚ 2023: (IND vs AUS) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਇੰਦੌਰ ‘ਚ ਖੇਡਿਆ ਜਾ ਰਿਹਾ ਹੈ। ਸਪਿਨਰਾਂ ਨੇ ਪਹਿਲੇ ਦਿਨ ਵੀ ਮੈਚ ਵਿੱਚ ਤਬਾਹੀ ਮਚਾਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਪਹਿਲੀ ਪਾਰੀ 109 ਦੌੜਾਂ ‘ਤੇ ਸਿਮਟ ਗਈ।

ਆਸਟਰੇਲੀਆ ਦੇ ਸਪਿਨਰ ਮੈਥਿਊ ਕੁਹਨੇਮੈਨ ਨੇ ਪੰਜ, ਨਾਥਨ ਲਿਓਨ ਨੇ ਤਿੰਨ ਅਤੇ ਟੌਡ ਮਰਫੀ ਨੇ ਇੱਕ ਵਿਕਟ ਲਈ। ਜਵਾਬ ‘ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਚਾਰ ਵਿਕਟਾਂ ‘ਤੇ 156 ਦੌੜਾਂ ਬਣਾ ਲਈਆਂ ਸਨ। ਅੱਜ ਆਸਟ੍ਰੇਲੀਆ ਦੀ ਪਹਿਲੀ ਪਾਰੀ 197 ਦੌੜਾਂ ‘ਤੇ ਸਿਮਟ ਗਈ।

ਭਾਰਤ ਨੇ ਦੂਜੀ ਪਾਰੀ ਵਿੱਚ 163 ਦੌੜਾਂ ਬਣਾਈਆਂ ਇਸ ਤਰ੍ਹਾਂ 75 ਦੌੜਾਂ ਦੀ ਬੜ੍ਹਤ ਲੈ ਲਈ ਅਤੇ 76 ਦੌੜਾਂ ਦਾ ਟੀਚਾ ਰੱਖਿਆ। ਭਾਰਤ ਦਾ ਆਖਰੀ ਵਿਕਟ ਮੁਹੰਮਦ ਸਿਰਾਜ ਦੇ ਰੂਪ ਵਿੱਚ ਡਿੱਗਿਆ। ਇਸ ਦੇ ਨਾਲ ਹੀ ਅੰਪਾਇਰ ਨੇ ਦੂਜੇ ਦਿਨ ਦੀ ਖੇਡ ਵੀ ਖਤਮ ਕਰਨ ਦਾ ਐਲਾਨ ਕਰ ਦਿੱਤਾ। ਹੁਣ ਆਸਟਰੇਲੀਆ ਨੂੰ ਅਗਲੇ ਤਿੰਨ ਦਿਨਾਂ ਵਿੱਚ 76 ਦੌੜਾਂ ਬਣਾਉਣੀਆਂ ਹਨ। ਤੀਜੇ ਟੈਸਟ ਮੈਚ ਆਸਟ੍ਰੇਲੀਆ ਦੀ ਜਿੱਤ ਲਗਭਗ ਤੈਅ ਮਨਿ ਜਾ ਰਹੀ ਹੈ | ਮੈਚ ਵਿਚ ਆਸਟ੍ਰੇਲੀਆ ਵਲੋਂ ਨਾਥਨ ਲਿਓਨ ਨੇ ਦੋਵੇਂ ਪਾਰੀਆਂ ਵਿੱਚ ਅੱਠ ਵਿਕਟਾਂ ਹਾਸਲ ਕੀਤੀਆਂ ਹਨ |

Exit mobile version