ਚੰਡੀਗੜ੍ਹ, 12 ਨਵੰਬਰ 2024:IND vs AUS: ਬਾਰਡਰ ਗਾਵਸਕਰ ਟਰਾਫੀ ਲਈ ਭਾਰਤੀ ਟੀਮ ਦੇ ਲਗਭੱਗ ਸਾਰੇ ਖਿਡਾਰੀ ਆਸਟ੍ਰੇਲੀਆ ਪਹੁੰਚ ਚੁੱਕੇ ਹਨ। ਪਹਿਲਾ ਮੈਚ 22 ਨਵੰਬਰ ਨੂੰ ਪਰਥ ‘ਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ।
ਇਸ ਟੈਸਟ ਸੀਰੀਜ਼ (IND vs AUS) ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਇੱਕ ਵਾਰ ਫਿਰ ਜਿੱਤ ਦਾ ਝੰਡਾ ਲਹਿਰਾਉਣ ਦੇ ਉਦੇਸ਼ ਨਾਲ ਇਸ ਸੀਰੀਜ਼ ‘ਚ ਉਤਰੇਗੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਪਹਿਲਾ ਟੈਸਟ ਮੈਚ ਖੇਡਣਾ ਮੁਸ਼ਕਿਲ ਹੈ | ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ | ਇਸ ਦੌਰਾਨ ਭਾਰਤੀ ਟੈਸਟ ਟੀਮ ਦੀ ਕਪਤਾਨੀ ਗੇਂਦਬਾਜ ਜਸਪ੍ਰੀਤ ਬੁਮਰਾਹ ਦੇ ਹੱਥ ਹੋਵੇਗੀ |
ਭਾਰਤੀ ਟੀਮ ਦੀ ਨਜ਼ਰ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ‘ਤੇ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2018-19 ਅਤੇ 2020-21 ‘ਚ ਇਤਿਹਾਸਕ ਪ੍ਰਦਰਸ਼ਨ ਕੀਤਾ ਸੀ ਅਤੇ ਜਿੱਤ ਦਰਜ ਕੀਤੀ ਸੀ। 2014 ਤੋਂ ਬਾਅਦ ਭਾਰਤੀ ਟੀਮ ਨੇ ਕੰਗਾਰੂਆਂ ਖਿਲਾਫ ਇਕ ਵੀ ਟੈਸਟ ਸੀਰੀਜ਼ ਨਹੀਂ ਹਾਰੀ ਹੈ। ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇਕ ਹੋਰ ਜਿੱਤ ਦੇ ਨਾਲ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ।
ਦੂਜੇ ਪਾਸੇ ਭਾਰਤੀ ਲਈ ਇਹ ਟੈਸਟ ਸੀਰੀਜ਼ ਜਿੱਤਣਾ ਬਹੁਤ ਜਰੂਰੀ ਹੈ | ਭਾਰਤ ਨੂੰ ਕਿਸੇ ਵੀ ਕੀਮਤ ‘ਤੇ ਇਸ ਸੀਰੀਜ਼ ‘ਤੇ ਕਬਜ਼ਾ ਕਰਨਾ ਹੋਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਨਜ਼ਰੀਏ ਤੋਂ ਇਹ ਸੀਰੀਜ਼ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਕਿਸੇ ਹੋਰ ਟੀਮ ਜਾਂ ਨਤੀਜੇ ‘ਤੇ ਨਿਰਭਰ ਰਹਿ ਕੇ ਫਾਈਨਲ ‘ਚ ਪਹੁੰਚਣ ਲਈ ਭਾਰਤੀ ਟੀਮ ਨੂੰ ਇਨ੍ਹਾਂ ਪੰਜ ‘ਚੋਂ ਚਾਰ ਟੈਸਟ ਜਿੱਤਣੇ ਹੋਣਗੇ ਅਤੇ ਇਕ ਟੈਸਟ ਡਰਾਅ ਕਰਨਾ ਹੋਵੇਗਾ।
ਭਾਰਤ ਨੇ ਨਿਊਜ਼ੀਲੈਂਡ ਦੇ ਹੱਥੋਂ ਤਿੰਨ ਮੈਚਾਂ ਦੀ ਟੈਸਟ ਲੜੀ 0-3 ਨਾਲ ਗੁਆ ਦਿੱਤੀ ਹੈ | ਨਿਊਜ਼ੀਲੈਂਡ ਨੇ ਮੁੰਬਈ ਦੇ ਵਾਨਖੇੜੇ ‘ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ‘ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਭਾਰਤ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ‘ਚ ਨੰਬਰ-1 ਦਾ ਤਾਜ ਗੁਆ ਦਿੱਤਾ ।
ਇਸ ਹਾਰ ਨਾਲ ਭਾਰਤੀ ਟੀਮ 58.33 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਆਸਟ੍ਰੇਲੀਆਈ ਟੀਮ 62.50 ਦੀ ਜਿੱਤ ਪ੍ਰਤੀਸ਼ਤਤਾ ਨਾਲ ਚੋਟੀ ‘ਤੇ ਕਾਬਜ਼ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਵੀ ਅੰਕ ਸੂਚੀ (WTC Points Table) ‘ਚ ਛਾਲ ਮਾਰੀ ਹੈ ਅਤੇ 54.55 ਦੀ ਜਿੱਤ ਪ੍ਰਤੀਸ਼ਤਤਾ ਨਾਲ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਦੀ ਟੀਮ ਤੀਜੇ ਅਤੇ ਦੱਖਣੀ ਅਫਰੀਕਾ ਦੀ ਟੀਮ ਪੰਜਵੇਂ ਸਥਾਨ ‘ਤੇ ਹੈ। ਸ਼੍ਰੀਲੰਕਾ ਦੀ ਜਿੱਤ ਦੀ ਪ੍ਰਤੀਸ਼ਤਤਾ 55.56 ਅਤੇ ਦੱਖਣੀ ਅਫਰੀਕਾ ਦੀ ਜਿੱਤ ਪ੍ਰਤੀਸ਼ਤਤਾ 54.17 ਹੈ।
ਇਸ ਹਾਰ ਨਾਲ ਭਾਰਤੀ ਟੀਮ 58.33 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ, ਜਦਕਿ ਆਸਟ੍ਰੇਲੀਆਈ ਟੀਮ 62.50 ਦੀ ਜਿੱਤ ਪ੍ਰਤੀਸ਼ਤਤਾ ਨਾਲ ਸਿਖਰ ‘ਤੇ ਹੈ। ਭਾਰਤੀ ਟੀਮ 12 ਸਾਲ ਬਾਅਦ ਘਰ ‘ਤੇ ਟੈਸਟ ਸੀਰੀਜ਼ ਹਾਰ ਗਈ ਅਤੇ ਘਰੇਲੂ ਮੈਦਾਨ ‘ਤੇ ਲਗਾਤਾਰ 18 ਟੈਸਟ ਸੀਰੀਜ਼ (IND vs AUS) ਜਿੱਤਣ ਦਾ ਸਿਲਸਿਲਾ ਵੀ ਟੁੱਟ ਗਿਆ ।
ਦੂਜਾ ਪਾਸੇ ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਪਹਿਲੀ ਵਾਰ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਯਸ਼ਸਵੀ ਪਹਿਲੀ ਵਾਰ ਇਸ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਖੇਡਦੇ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਨਿਊਜ਼ੀਲੈਂਡ ਖਿਲਾਫ ਆਪਣੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ | ਜੈਸਵਾਲ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਕੁੱਲ 190 ਦੌੜਾਂ ਬਣਾਈਆਂ ਸਨ। ਉਹ ਭਾਰਤ ਲਈ ਹੁਣ ਤੱਕ 14 ਟੈਸਟ ਮੈਚ ਖੇਡ ਚੁੱਕਾ ਹੈ। ਇਨ੍ਹਾਂ ‘ਚ ਉਨ੍ਹਾਂ ਨੇ 56.28 ਦੀ ਔਸਤ ਨਾਲ 1407 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਹੁਣ ਉਹ ਆਸਟ੍ਰੇਲੀਆ ਖਿਲਾਫ ਦਮਦਾਰ ਪ੍ਰਦਰਸ਼ਨ ਲਈ ਬੇਤਾਬ ਹਨ।
ਇਸ ਦੇ ਨਾਲ ਹੀ ਭਾਰਤੀ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ਖਾਮੋਸ਼ ਰਿਹਾ ਹੈ ਪਰ ਆਸਟ੍ਰੇਲੀਆ ਵਿਰੁੱਧ ਵਿਰਾਟ ਦਾ ਰਿਕਾਰਡ ਹਮੇਸ਼ਾ ਸ਼ਾਨਦਾਰ ਰਿਹਾ ਹੈ। ਜੇਕਰ ਅਸੀਂ ਉਨ੍ਹਾਂ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਕਿੰਗ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਹੁਣ ਤੱਕ 25 ਟੈਸਟ ਮੈਚ ਖੇਡੇ ਹਨ। ਇਨ੍ਹਾਂ ‘ਚ ਉਨ੍ਹਾਂ ਨੇ ਅੱਠ ਸੈਂਕੜੇ ਅਤੇ ਪੰਜ ਅਰਧ ਸੈਂਕੜਿਆਂ ਦੀ ਮਦਦ ਨਾਲ 2042 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਔਸਤ 47.48 ਰਹੀ ਹੈ। ਹੁਣ ਇਕ ਵਾਰ ਫਿਰ ਉਹ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦਾ ਹੈ।