ਚੰਡੀਗੜ੍ਹ, 25 ਨਵੰਬਰ 2024: IND vs AUS 1st Test Match Live: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ ਪਰਥ ਦੇ ਆਪਟਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਪਹਿਲੇ ਟੈਸਟ ਮੈਚ ਜਿੱਤਣ ਦੇ ਕਰੀਬ ਹੈ, ਇਸ ਲਈ ਭਾਰਤੀ ਟੀਮ ਨੂੰ 3 ਵਿਕਟਾਂ ਹੋਰ ਝਟਕਣੀਆਂ ਪੈਣਗੀਆਂ | ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਦਾ ਅੱਜ ਚੌਥਾ ਦਿਨ ਹੈ |
ਦੂਜਾ ਪਾਸੇ ਆਸਟ੍ਰੇਲੀਆ ਨੂੰ ਇਹ ਟੈਸਟ ਮੈਚ (IND vs AUS) ਜਿੱਤਣ ਲਈ ਅਜੇ 522 ਦੌੜਾਂ ਬਣਾਉਣੀਆਂ ਪੈਣਗੀਆਂ। ਪਰਥ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਸਿਰਫ 12 ਦੌੜਾਂ ‘ਤੇ 3 ਵਿਕਟਾਂ ਗੁਆ ਲਈਆਂ ਸਨ। ਜਿਸ ‘ਚੋਂ 2 ਵਿਕਟਾਂ ਜਸਪ੍ਰੀਤ ਬੁਮਰਾਹ ਦੇ ਨਾਂ ਤੇ 1 ਵਿਕਟ ਮੁਹੰਮਦ ਸਿਰਾਜ ਦੇ ਨਾਂ ਰਹੀਆਂ ।
ਆਸਟ੍ਰੇਲੀਆ ਨੂੰ 182 ਦੇ ਸਕੋਰ ‘ਤੇ ਸੱਤਵਾਂ ਝਟਕਾ ਲੱਗਾ। ਭਾਰਤ ਜਿੱਤ ਤੋਂ ਤਿੰਨ ਵਿਕਟਾਂ ਦੂਰ ਹੈ। ਨਿਤੀਸ਼ ਨੇ ਮਿਸ਼ੇਲ ਮਾਰਸ਼ ਨੂੰ ਕਲੀਨ ਬੋਲਡ ਕਰ ਦਿੱਤਾ । ਮਿਸ਼ੇਲ 47 ਦੌੜਾਂ ਹੀ ਬਣਾ ਸਕਿਆ। ਫਿਲਹਾਲ ਐਲੇਕਸ ਕੈਰੀ ਅਤੇ ਮਿਸ਼ੇਲ ਸਟਾਰਕ ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ ਅਜੇ 352 ਦੌੜਾਂ ਦੀ ਲੋੜ ਹੈ।
ਆਸਟਰੇਲੀਆ ਨੂੰ ਚੌਥਾ ਝਟਕਾ ਚੌਥੇ ਦਿਨ ਦੇ ਦੂਜੇ ਓਵਰ ‘ਚ ਹੀ ਲੱਗਾ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਮੁਹੰਮਦ ਸਿਰਾਜ ਨੇ ਉਸਮਾਨ ਖਵਾਜਾ ਨੂੰ ਆਊਟ ਕਰ ਦਿੱਤਾ । ਆਸਟ੍ਰੇਲੀਆ ਨੂੰ ਇਹ ਝਟਕਾ 17/4 ਸਕੋਰ ‘ਤੇ ਲੱਗਾ ।
ਇਸਤੋਂ ਬਾਅਦ ਆਸਟ੍ਰੇਲੀਆ ਨੂੰ 79 ਦੇ ਸਕੋਰ ‘ਤੇ ਪੰਜਵਾਂ ਝਟਕਾ ਲੱਗਾ। ਮੁਹੰਮਦ ਸਿਰਾਜ ਨੇ ਸਟੀਵ ਸਮਿਥ ਨੂੰ ਵਿਕਟਕੀਪਰ ਪੰਤ ਹੱਥੋਂ ਕੈਚ ਕਰਵਾਇਆ। ਸਮਿਥ 60 ਗੇਂਦਾਂ ਵਿੱਚ 17 ਦੌੜਾਂ ਹੀ ਬਣਾ ਸਕਿਆ। ਸਮਿਥ ਨੇ ਟ੍ਰੈਵਿਸ ਹੈੱਡ ਨਾਲ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਟ੍ਰੈਵਿਸ ਹੈੱਡ ਨੇ ਆਪਣੇ ਟੈਸਟ ਕਰੀਅਰ ਦਾ 17ਵਾਂ ਅਰਧ ਸੈਂਕੜਾ ਜੜਿਆ ।
ਇਸਦੇ ਨਾਲ ਹੀ ਆਸਟ੍ਰੇਲੀਆ ਨੂੰ ਛੇਵਾਂ ਝਟਕਾ 161 ਦੇ ਸਕੋਰ ‘ਤੇ ਲੱਗਾ। ਬੁਮਰਾਹ ਨੇ ਟ੍ਰੈਵਿਸ ਹੈੱਡ ਨੂੰ ਵਿਕਟਕੀਪਰ ਪੰਤ ਹੱਥੋਂ ਕੈਚ ਕਰਵਾਇਆ। ਹੈੱਡ 101 ਗੇਂਦਾਂ ‘ਚ ਅੱਠ ਚੌਕਿਆਂ ਦੀ ਮੱਦਦ ਨਾਲ 89 ਦੌੜਾਂ ਬਣਾ ਕੇ ਆਊਟ ਹੋ ਗਿਆ। ਹੈੱਡ ਨੇ ਮਿਸ਼ੇਲ ਮਾਰਸ਼ ਨਾਲ 87 ਗੇਂਦਾਂ ‘ਚ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟ੍ਰੇਲੀਆ ਨੂੰ 182 ਦੇ ਸਕੋਰ ‘ਤੇ ਸੱਤਵਾਂ ਝਟਕਾ ਲੱਗਾ।
ਬੀਤੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਛੇ ਵਿਕਟਾਂ ’ਤੇ 487 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਦੂਜੀ ਪਾਰੀ ‘ਚ 487 ਦੌੜਾਂ ਬਣਾਉਣ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲੀ ਪਾਰਿ ‘ਚ 150 ਦੌੜਾਂ ਬਣਾਈਆਂ ਸਨ । ਜਵਾਬ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 104 ਦੌੜਾਂ ‘ਤੇ ਹੀ ਸਿਮਟ ਗਈ। ਭਾਰਤ ਨੂੰ ਦੂਜੀ ਪਾਰੀ ‘ਚ 46 ਦੌੜਾਂ ਦੀ ਬੜ੍ਹਤ ਹਾਸਲ ਸੀ। ਇਸ ਲਿਹਾਜ਼ ਨਾਲ ਭਾਰਤ ਦੀ ਕੁੱਲ ਬੜ੍ਹਤ 533 ਦੌੜਾਂ ਹੋ ਗਈ ਅਤੇ ਟੀਚਾ 534 ਦੌੜਾਂ ਦਾ ਸੀ।
ਵਿਰਾਟ ਕੋਹਲੀ ਨੇ 143 ਗੇਂਦਾਂ ‘ਤੇ 100 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵਿਰਾਟ ਨੇ ਆਪਣੀ ਪਾਰੀ ‘ਚ ਅੱਠ ਚੌਕੇ ਤੇ ਦੋ ਛੱਕੇ ਲਾਏ। ਵਿਰਾਟ ਨੇ ਲਿਓਨ ਦੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸ ਦੇ ਟੈਸਟ ਕਰੀਅਰ ਦਾ 30ਵਾਂ ਅਤੇ ਤਿੰਨੋਂ ਫਾਰਮੈਟਾਂ ‘ਚ ਕੁੱਲ 81ਵਾਂ ਸੈਂਕੜਾ ਸੀ। ਆਸਟ੍ਰੇਲੀਆ ‘ਚ ਇਹ ਵਿਰਾਟ ਦਾ ਸੱਤਵਾਂ ਸੈਂਕੜਾ ਸੀ।
ਵਿਰਾਟ ਤੋਂ ਪਹਿਲਾਂ ਯਸ਼ਸਵੀ ਜੈਸਵਾਲ ਨੇ ਸੈਂਕੜਾ ਜੜਿਆ ਸੀ ਅਤੇ 161 ਦੌੜਾਂ ਦੀ ਪਾਰੀ ਖੇਡੀ ਸੀ। ਜੈਸਵਾਲ ਨੇ ਆਪਣੀ ਪਾਰੀ ਵਿੱਚ 15 ਚੌਕੇ ਅਤੇ ਤਿੰਨ ਛੱਕੇ ਲਗਾਏ। ਇਹ ਉਸਦੇ ਟੈਸਟ ਕਰੀਅਰ ਦਾ ਚੌਥਾ ਸੈਂਕੜਾ ਸੀ। ਉਥੇ ਹੀ ਕੇਐੱਲ ਰਾਹੁਲ ਨੇ ਪੰਜ ਚੌਕਿਆਂ ਦੀ ਮੱਦਦ ਨਾਲ 77 ਦੌੜਾਂ ਬਣਾਈਆਂ।
ਜਿਕਰਯੋਗ ਹੈ ਕਿ ਇਹ ਸੀਰੀਜ਼ ਆਸਟ੍ਰੇਲੀਆ ਅਤੇ ਭਾਰਤ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 2025 ‘ਚ ਪਹੁੰਚੇਗੀ। ਭਾਰਤ ਨੂੰ ਘੱਟੋ-ਘੱਟ ਚਾਰ ਟੈਸਟ ਜਿੱਤਣ ਦੀ ਲੋੜ ਹੈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਇਕ ਵੀ ਮੈਚ ਨਾ ਹਾਰੇ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਆਸਟ੍ਰੇਲੀਆ ਨੂੰ 534 ਦੌੜਾਂ ਦਾ ਟੀਚਾ ਦਿੱਤਾ ਹੈ।