ਚੰਡੀਗੜ੍ਹ, 13 ਦਸੰਬਰ 2024: IND vs AUS Test Match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ (Border-Gavaskar Trophy) ਦਾ ਤੀਜਾ ਟੈਸਟ 14 ਦਸੰਬਰ ਤੋਂ ਖੇਡਿਆ ਜਾਵੇਗਾ। ਇਹ ਮੈਚ ਬ੍ਰਿਸਬੇਨ ਦੇ ਗਾਬਾ ਸਟੇਡੀਅਮ (Gaba Stadium) ‘ਚ ਸਵੇਰੇ 5:50 ਵਜੇ ਸ਼ੁਰੂ ਹੋਵੇਗਾ। ਜਿਕਰਯੋਗ ਹੈ ਕਿ ਦੂਜੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ | ਫਿਲਹਾਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੈ। ਇਸ ਮੈਚ ‘ਚ ਦੋਵੇਂ ਟੀਮਾਂ ਆਪਣੇ ਪਲੇਇੰਗ-11 ‘ਚ ਬਦਲਾਅ ਦੇ ਨਾਲ ਉਤਰ ਸਕਦੀਆਂ ਹਨ।
ਇਸ ਮੈਚ ‘ਚ ਭਾਰਤੀ ਟੀਮ ਦੇ ਬੱਲੇਬਾਜ਼ੀ ਕ੍ਰਮ ‘ਚ ਬਦਲਾਅ ਦੀ ਗੁੰਜਾਇਸ਼ ਘੱਟ ਨਜ਼ਰ ਆ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਤੀਜੇ ਮੈਚ ‘ਚ ਵੀ ਮੱਧਕ੍ਰਮ ‘ਚ ਬੱਲੇਬਾਜ਼ੀ ਕਰ ਸਕਦੇ ਹਨ। ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਹੀ ਓਪਨਿੰਗ ਕਰਨਗੇ। ਸ਼ੁਭਮਨ ਗਿੱਲ ਨੰਬਰ-3 ‘ਤੇ, ਵਿਰਾਟ ਕੋਹਲੀ ਨੰਬਰ-4, ਰਿਸ਼ਭ ਪੰਤ ਨੰਬਰ-5 ਅਤੇ ਰੋਹਿਤ ਨੰਬਰ-6 ‘ਤੇ ਹੋਣਗੇ। ਤੀਜੇ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ‘ਚ ਖਿਡਾਰੀਆਂ ਨੇ ਇਸੇ ਕ੍ਰਮ ‘ਚ ਬੱਲੇਬਾਜ਼ੀ ਕੀਤੀ।
ਦੂਜੇ ਪਾਸੇ ਭਾਰਤ ਦੇ ਦਿੱਗਜ਼ ਵਿਰਾਟ ਕੋਹਲੀ ਆਸਟ੍ਰੇਲੀਆ ਖ਼ਿਲਾਫ ਤੀਜੇ ਟੈਸਟ ‘ਚ ਇਤਿਹਾਸ ਰਚਣ ਜਾ ਰਹੇ ਹਨ। ਇਸ ਮੈਚ ਦੇ ਨਾਲ ਵਿਰਾਟ ਕੰਗਾਰੂਆਂ ਖ਼ਿਲਾਫ਼ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ।
ਆਸਟ੍ਰੇਲੀਆ ਹੱਥੋਂ ਭਾਰਤੀ ਟੀਮ ਦੀ ਹਾਰ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਲੜਾਈ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਅਗਲੇ ਤਿੰਨ ਟੈਸਟ ਮੈਚ (IND vs AUS) ਜਿੱਤਣੇ ਲਾਜ਼ਮੀ ਬਣ ਗਏ ਹਨ | ਕਈ ਟੀਮਾਂ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਦੀਆਂ ਦਾਅਵੇਦਾਰ ਹਨ।
ਇਨ੍ਹਾਂ ‘ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਸ਼ਾਮਲ ਹਨ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਚੱਕਰ ‘ਚ 10 ਟੈਸਟ ਬਾਕੀ ਹਨ। ESPNcricinfo ਦੇ ਮੁਤਾਬਕ ਅਜੇ ਤੱਕ ਕਿਸੇ ਵੀ ਟੀਮ ਦੀ ਫਾਈਨਲ ‘ਚ ਜਗ੍ਹਾ ਦੀ ਗਾਰੰਟੀ ਨਹੀਂ ਹੈ।
Read More: WTC Final Scenarios: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਕਿਵੇਂ ਪਹੁੰਚੇਗਾ ਭਾਰਤ ?